ਬੈਂਗਲੁਰੂ- ਓਲੰਪਿਕ ਕਾਂਸੀ ਤਮਗ਼ਾ ਜੇਤੂ ਬਰਿੰਦਰ ਲਾਕੜਾ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਆਪਣੇ ਏਸ਼ੀਆ ਕੱਪ ਦੇ ਖ਼ਿਤਾਬ ਦੇ ਬਚਾਅ ਲਈ ਸ਼ੁੱਕਰਵਾਰ ਨੂੰ ਜਕਾਰਤਾ ਰਵਨਾ ਹੋ ਗਈ। ਭਾਰਤੀ ਟੀਮ ਪੂਲ ਏ 'ਚ ਜਾਪਾਨ, ਪਾਕਿਸਤਾਨ ਤੇ ਮੇਜ਼ਬਾਨ ਇੰਡੋਨੇਸ਼ੀਆ ਨਾਲ ਭਿੜੇਗੀ ਜਦਕਿ ਮਲੇਸ਼ੀਆ, ਕੋਰੀਆ, ਓਮਾਨ ਤੇ ਬੰਗਲਾਦੇਸ਼ ਪੂਲ ਬੀ 'ਚ ਸ਼ਾਮਲ ਹਨ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਸੋਮਵਾਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਕਰੇਗਾ।
ਇਹ ਵੀ ਪੜ੍ਹੋ : PM ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਬਣਨ 'ਤੇ ਦਿੱਤੀ ਵਧਾਈ
ਲਾਕੜਾ ਨੇ ਹਾਕੀ ਇੰਡੀਆ ਦੇ ਬਿਆਨ 'ਚ ਕਿਹਾ, 'ਇਹ ਟੀਮ ਯਕੀਨੀ ਤੌਰ 'ਤੇ ਉਤਸ਼ਾਹਤ ਹੈ। ਏਸ਼ੀਆ ਕੱਪ ਕਾਫ਼ੀ ਵੱਕਾਰੀ ਟੂਰਨਾਮੈਂਟ ਹੈ ਤੇ ਸਾਡੇ ਕੁਝ ਖਿਡਾਰੀ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਤਜਰਬਾ ਹਾਸਲ ਕਰਨਗੇ। ਇਸ ਨਾਲ ਜ਼ਾਹਰ ਹੈ ਕਿ ਟੀਮ 'ਚ ਕਾਫ਼ੀ ਉਤਸ਼ਾਹ ਬਣਿਆ ਹੋਇਆ ਹੈ।' ਉਨ੍ਹਾਂ ਕਿਹਾ, 'ਭਾਰਤੀ ਖੇਡ ਅਥਾਰਿਟੀ ਦੇ ਬੈਂਗਲੁਰੂ ਕੇਂਦਰ 'ਚ ਸਾਡਾ ਕੈਂਪ ਕਾਫ਼ੀ ਮੁਸ਼ਕਲ ਸੀ ਤੇ ਕਾਫ਼ੀ ਫ਼ਾਇਦੇਮੰਦ ਵੀ ਸੀ। ਸਾਨੂੰ ਹਰੇਕ ਖਿਡਾਰੀ ਦੀ ਮਜ਼ਬੂਤੀ ਦਾ ਪਤਾ ਲੱਗਾ ਤੇ ਅਸੀਂ ਮੈਦਾਨ 'ਤੇ ਆਪਣੇ ਰਾਬਤੇ 'ਚ ਵੀ ਸੁਧਾਰ ਕੀਤਾ। ਸਰਦਾਰ (ਕੋਚ) ਨੇ ਸਾਡੀ ਫਿੱਟਨੈਸ 'ਤੇ ਕਾਫ਼ੀ ਜ਼ੋਰ ਦਿੱਤਾ।'
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਕੀਤੀ ਸ਼ਾਨਦਾਰ ਵਾਪਸੀ, ਅਰਧ ਸੈਂਕੜਾ ਲਾਉਂਦੇ ਹੋਏ ਆਪਣੇ ਨਾਂ ਕੀਤੇ ਵੱਡੇ ਰਿਕਾਰਡ
ਟੀਮ ਦੀ ਸੰਭਾਵਨਾ 'ਤੇ ਉਨ੍ਹਾਂ ਕਿਹਾ, ਅਸੀਂ ਇਕ ਵਾਰ 'ਚ ਇਕ ਹੀ ਮੈਚ 'ਤੇ ਧਿਆਨ ਦੇਣਾ ਚਾਹੁੰਦੇ ਹਾਂ। ਯਕੀਨੀ ਤੌਰ 'ਤੇ ਪਾਕਿਸਤਾਨ ਦੇ ਖ਼ਿਲਾਫ਼ ਪਹਿਲੇ ਮੈਚ ਤੋਂ ਪਹਿਲਾਂ ਕਾਫ਼ੀ 'ਨਰਵਸ' ਹੋਵਾਂਗੇ ਪਰ ਅਸੀਂ ਆਪਣੀ ਖੇਡ 'ਤੇ ਧਿਆਨ ਲਗਾਵਾਂਗੇ।' ਭਾਰਤ ਨੇ 2017 'ਚ ਬੰਗਲਾਦੇਸ਼ ਦੇ ਢਾਕਾ 'ਚ ਹੋਏ ਪਿਛਲੇ ਗੇੜ ਦੇ ਫਾਈਨਲ 'ਚ ਮਲੇਸ਼ੀਆ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫੁੱਟਬਾਲ ਪ੍ਰਸ਼ੰਸਕ ਨੇ ਮੈਚ ਦੇ ਬਾਅਦ ਖਿਡਾਰੀ ਨਾਲ ਕੁੱਟਮਾਰ ਕਰਨ ਦਾ ਦੋਸ਼ ਸਵੀਕਾਰ ਕੀਤਾ
NEXT STORY