ਰੋਸਾਰੀਓ (ਅਰਜਨਟੀਨਾ)– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਚਿਲੀ ਨੂੰ 2-1 ਨਾਲ ਹਰਾ ਕੇ ਇੱਥੇ 4 ਦੇਸ਼ਾਂ ਦੇ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਸੁਖਵੀਰ ਕੌਰ (39ਵੇਂ ਮਿੰਟ) ਤੇ ਕਨਿਕਾ ਸਿਵਾਚ (58ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਚਿਲੀ ਲਈ ਜਾਵੇਰੀਆ ਸੈਨਜ (20ਵੇਂ ਮਿੰਟ) ਨੇ ਇਕਲੌਤਾ ਗੋਲ ਕੀਤਾ।
ਜਾਵੇਰੀਆ ਨੇ 20ਵੇਂ ਮਿੰਟ ਵਿਚ ਗੋਲ ਕਰ ਕੇ ਚਿਲੀ ਨੂੰ ਬੜ੍ਹਤ ਦਿਵਾਈ, ਜਿਸ ਨਾਲ ਦੂਜੇ ਹਾਫ ਵਿਚ ਭਾਰਤੀ ਟੀਮ ਦਬਾਅ ਵਿਚ ਰਹੀ। ਭਾਰਤ ਨੇ ਹਾਲਾਂਕਿ ਤੀਜੇ ਕੁਆਰਟਰ ਵਿਚ ਸੁਖਵੀਰ ਦੇ 39ਵੇਂ ਮਿੰਟ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ। ਫਿਰ ਕਨਿਕਾ ਨੇ 58ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਦੀ ਜਿੱਤ ਤੈਅ ਕਰ ਦਿੱਤੀ। ਭਾਰਤ ਦਾ ਅਗਲਾ ਮੁਕਾਬਲਾ ਹੁਣ (ਭਾਰਤੀ ਸਮੇਂ ਅਨੁਸਾਰ ਸੋਮਵਾਰ ) ਉਰੂਗਵੇ ਨਾਲ ਹੋਵੇਗਾ।
ਪੰਜਾਬ ਕਿੰਗਜ਼ ਨੂੰ ਦੋਹਰਾ ਝਟਕਾ ! ਮੁੰਬਈ ਖ਼ਿਲਾਫ਼ ਬੇਹੱਦ ਅਹਿਮ ਮੁਕਾਬਲੇ 'ਚ ਨਹੀਂ ਖੇਡਣਗੇ ਇਹ 2 ਦਿੱਗਜ
NEXT STORY