ਨਵੀਂ ਦਿੱਲੀ (ਬਿਊਰੋ)— ਭਾਰਤੀ ਕਬੱਡੀ ਸੰਘ ਦੀ ਰਾਸ਼ਟਰੀ ਪੱਧਰ ਦੀ ਬੈਠਕ ਪ੍ਰਧਾਨ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਮਾਪਤ ਹੋਈ। ਇਸ ਵਿਚ ਪਹਿਲੇ ਪੜਾਅ ਵਿਚ ਕਬੱਡੀ ਸੁਪਰ ਲੀਗ ਤੋਂ ਬਾਅਦ ਦੂਸਰੇ ਪੜਾਅ ਵਿਚ 4 ਸੂਬਿਆਂ ਵਿਚ ਕਬੱਡੀ ਸੁਪਰ ਲੀਗ ਕਰਵਾਉਣ ਦਾ ਫੈਸਲਾ ਲਿਆ ਹੈ।
ਭਾਰਤੀ ਕਬੱਡੀ ਸੰਘ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਕਬੱਡੀ ਸੁਪਰ ਲੀਗ ਸਮਾਪਤ ਕਰਵਾ ਲਈ ਗਈ ਹੈ। ਹੁਣ ਦੂਸਰੇ ਪੜਾਅ ਵਿਚ 4 ਸੂਬਿਆਂ ਤਾਮਿਲਨਾਡੂ, ਪੁਡੂਚੇਰੀ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚ ਓਪਨ (ਮਹਿਲਾ/ਪੁਰਸ਼) ਕਬੱਡੀ ਸੁਪਰ ਲੀਗ ਜੂਨ ਵਿਚ ਸ਼ੁਰੂ ਕਰਵਾਈ ਜਾਵੇਗੀ। ਇਹ ਲੀਗ 15 ਜੁਲਾਈ ਤੱਕ ਚੱਲੇਗੀ।
ਕੈਰੋਲਿਨਾ ਨਾਲ ਮਿਲ ਕੇ ਬਦਲ ਗਈ ਸੀ ਕਾਰਲੋਸ ਦੀ ਜ਼ਿੰਦਗੀ
NEXT STORY