ਕੇਪਟਾਊਨ, (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਅਫਰੀਕਾ ਦੌਰੇ ’ਤੇ ਅਜੇਤੂ ਰਹਿਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਮੇਜ਼ਬਾਨ ’ਤੇ 3-0 ਨਾਲ ਆਸਾਨ ਜਿੱਤ ਦਰਜ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ੁੱਕਰਵਾਰ ਰਾਤ ਹੋ ਮੁਕਾਬਲੇ ਵਿਚ ਦੂਜੇ ਮਿੰਟ ਵਿਚ, ਅਭਿਸ਼ੇਕ ਨੇ 13ਵੇਂ ਮਿੰਟ ਵਿਚ ਅਤੇ ਸੁਮਿਤ ਨੇ 30ਵੇਂ ਮਿੰਟ ਵਿਚ ਗੋਲ ਕਰ ਦਿੱਤਾ।
ਇਹ ਵੀ ਪੜ੍ਹੋ : ਅਨੁਰਾਧਾ ਦੇਵੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ISSF ਵਿਸ਼ਵ ਕੱਪ ਡੈਬਿਊ ਵਿੱਚ ਜਿੱਤਿਆ ਚਾਂਦੀ ਦਾ ਤਮਗਾ
ਭਾਰਤ ਨੇ ਹਮਲਾਵਰ ਸ਼ੁਰੂਆਤ ਕਰਦੇ ਹੋਏ ਦੂਜੇ ਹੀ ਮਿੰਟ ਵਿਚ ਪੈਨਲਟੀ ਕਾਰਨਰ ਹਾਸਲ ਕਰ ਲਿਅਾ, ਜਿਸ ਨੂੰ ਹਰਮਨਪ੍ਰੀਤ ਨੇ ਤਾਕਤਵਾਰ ਡ੍ਰੈਗਫਲਿਕ ਨਾਲ ਗੋਲ ਵਿਚ ਬਦਲ ਕੇ ਬੜ੍ਹਤ ਦਿਵਾ ਦਿੱਤੀ। ਪਹਿਲੇ ਕੁਆਰਟਰ ਵਿਚ ਦੋ ਹੀ ਮਿੰਟ ਬਚੇ ਸਨ ਕਿ ਅਭਿਸ਼ੇਕ ਨੇ ਫੁਰਤੀਲੀ ਸ਼ਾਟ ਲਾ ਕੇ ਦੱਖਣੀ ਅਫਰੀਕਾ ਦੇ ਗੋਲਕੀਪਰ ਨੂੰ ਪਛਾੜ ਦਿੱਤਾ ਤੇ ਭਾਰਤ ਦੀ ਬੜ੍ਹਤ ਦੁੱਗਣੀ ਕਰ ਦਿੱਤੀ। ਦੂਜੇ ਕੁਆਰਟਰ ਵਿਚ ਦੱਖਣੀ ਅਫਰੀਕਾ ਦੇ ਕਈ ਹਮਲਿਆਂ ਦੇ ਬਾਵਜੂਦ ਭਾਰਤ ਦਾ ਡਿਫੈਂਸ ਮਜ਼ਬੂਤੀ ਨਾਲ ਡਟਿਆ ਰਿਹਾ ਤੇ ਉਸ ਨੇ ਕੋਈ ਗੋਲ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ : ਸਬਾਲੇਂਕਾ ਲਗਾਤਾਰ ਦੂਜੀ ਵਾਰ ਬਣੀ ਆਸਟ੍ਰੇਲੀਅਨ ਓਪਨ ਦੀ ਚੈਂਪੀਅਨ
ਹਾਫ ਟਾਈਮ ਤੋਂ ਤੁਰੰਤ ਪਹਿਲਾਂ ਸੁਮਿਤ ਮੈਦਾਨੀ ਗੋਲ ਕਰਨ ਵਿਚ ਸਫਲ ਰਿਹਾ ਤੇ ਭਾਰਤ 3-0 ਨਾਲ ਅੱਗੇ ਹੋ ਗਿਆ। ਦੂਜੇ ਹਾਫ ਵਿਚ ਦੱਖਣੀ ਅਫਰੀਕਾ ਨੇ ਕਾਫੀ ਤੇਜ਼ੀ ਦਿਖਾਈ ਪਰ ਉਸਦੇ ਖਿਡਾਰੀ ਭਾਰਤੀ ਡਿਫੈਂਸ ਨੂੰ ਨਹੀਂ ਤੋੜ ਸਕੇ। ਤੀਜੇ ਕੁਆਰਟਰ ਵਿਚ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਗੋਲ ਨਹੀਂ ਹੋ ਸਕਿਆ। ਦੱਖਣੀ ਅਫਰੀਕਾ ਆਪਣੇ ਪਹਿਲੇ ਗੋਲ ਦੀ ਭਾਲ ਵਿਚ ਲੱਗਾ ਰਿਹਾ ਪਰ ਭਾਰਤ ਨੇ ਮਜ਼ਬੂਤੀ ਨਾਲ ਖਤਰੇ ਨੂੰ ਦੂਰ ਰੱਖਿਆ। ਭਾਰਤ ਹੁਣ ਐਤਵਾਰ ਨੂੰ ਨੀਦਰਲੈਂਡ ਨਾਲ ਭਿੜੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਬਾਲੇਂਕਾ ਲਗਾਤਾਰ ਦੂਜੀ ਵਾਰ ਬਣੀ ਆਸਟ੍ਰੇਲੀਅਨ ਓਪਨ ਦੀ ਚੈਂਪੀਅਨ
NEXT STORY