ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਏ. ਟੀ. ਪੀ. ਦੀ ਤਾਜ਼ਾ ਰੈਂਕਿੰਗ 'ਚ 3 ਸਥਾਨ ਅੱਗੇ ਵਧਣ 'ਚ ਸਫਲ ਰਿਹਾ ਹੈ, ਜਿਸ ਨਾਲ ਉਹ ਫਿਰ ਤੋਂ ਭਾਰਤ ਦੇ ਨੰਬਰ ਇਕ ਡਬਲਜ਼ ਖਿਡਾਰੀ ਬਣ ਗਏ ਹਨ। ਬੋਪੰਨਾ ਹੁਣ ਵਰਲਡ ਟੈਨਿਸ ਰੈਂਕਿੰਗ 'ਚ 43ਵੇਂ ਨੰਬਰ 'ਤੇ ਪਹੁੰਚ ਗਏ ਹਨ, ਜਦਕਿ ਪਿਛਲੇ ਹਫਤੇ ਤੱਕ ਭਾਰਤੀ ਖਿਡਾਰੀਆਂ 'ਚ ਚੋਟੀ 'ਤੇ ਕਾਬਜ਼ ਰਿਹਾ ਦਿਵਿਜ ਸ਼ਰਨ ਤਿੰਨ ਸਥਾਨ ਹੇਠਾਂ 46ਵੇਂ ਸਥਾਨ 'ਤੇ ਖਿਸਕ ਗਿਆ ਹੈ।
ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਵੀ ਡਬਲ ਰੈਂਕਿੰਗ 'ਚ ਤਿੰਨ ਸਥਾਨ ਅੱਗੇ ਵੱਧ ਕੇ 72ਵੇਂ ਸਥਾਨ 'ਤੇ ਪਹੁੰਚ ਗਏ। ਪੁਰਵ ਰਾਜਾ (ਦੋ ਸਥਾਨ ਹੇਠਾਂ 84ਵੇਂ) ਤੇ ਜੀਵਨ ਨੇਦੁਚੇਝਿਅਨ (ਪੰਜ ਸਥਾਨ ਹੇਠਾਂ 86ਵੇਂ) ਟਾਪ 100 'ਚ ਸ਼ਾਮਲ ਹੋਰ ਭਾਰਤੀ ਖਿਡਾਰੀ ਹਨ। ਪ੍ਰਜਨੇਸ਼ ਗੁਣੇਸ਼ਵਰਨ (88ਵੇਂ) ਸਿੰਗਲ 'ਚ ਟਾਪ 100 'ਚ ਸ਼ਾਮਲ ਇਕੱਲੇ ਭਾਰਤੀ ਖਿਡਾਰੀ ਹਨ। ਉਨ੍ਹਾਂ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਪਰ ਲਵ ਰਾਮਨਾਥਨ ਲਗਾਤਾਰ ਲਚਰ ਪ੍ਰਦਰਸ਼ਨ ਦੇ ਕਾਰਨ 51 ਸਥਾਨ ਹੇਠਾਂ 185ਵੇਂ ਸਥਾਨ 'ਤੇ ਖਿਸਕ ਗਏ ਹਨ।
ਜੋਕੋਵਿਚ ਚੋਟੀ 'ਤੇ ਬਰਕਰਾਰ, ਪਹੁੰਚਿਆ ਕੋਨਰਸ ਦੇ ਨੇੜੇ
NEXT STORY