ਜੋਹਾਨਸਬਰਗ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਦੇ ਹੋਏ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਪਹਿਲਾਂ ਭਾਰਤੀ ਕਪਤਾਨ ਬਣ ਗਿਆ ਹੈ। ਵਿਰਾਟ ਨੇ ਇੱਥੇ ਦੱਖਣੀ ਅਫਰੀਕਾ ਖਿਲਾਫ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਦੂਜੀ ਪਾਰੀ 'ਚ 39 ਦੌੜਾਂ ਬਣਾਉਣ ਦੇ ਨਾਲ ਹੀ ਇਹ ਉਪਲੱਬਧੀ ਨੂੰ ਹਾਸਲ ਕਰ ਲਿਆ। ਵਿਰਾਟ ਨੇ ਬਤੌਰ ਕਪਤਾਨ 35 ਮੈਚਾਂ 'ਚ ਹੁਣ ਤੱਕ ਕੁਲ 3457 ਦੌੜਾਂ ਬਣਾ ਲਈਆਂ ਹਨ ਅਤੇ ਉਹ ਇਸ ਤਰ੍ਹਾਂ ਕਰ ਵਾਲਾ ਪਹਿਲਾਂ ਭਾਰਤੀ ਕਪਤਾਨ ਬਣ ਗਿਆ ਹੈ। ਵਿਰਾਟ ਦੀ ਕਪਤਾਨੀ 'ਚ ਭਾਰਤ ਨੇ ਹੁਣ ਤੱਕ 34 ਟੈਸਟ ਮੈਚ ਖੇਡੇ ਹਨ ਜਿਸ 'ਚ 20 ਮੈਚ ਜਿੱਤੇ ਹਨ।
ਵਿਰਾਟ ਤੋਂ ਪਹਿਲਾਂ ਇਹ ਉਪਲੱਬਧੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂ ਸੀ ਜਿਸ ਨੇ ਬਤੌਰ ਕਪਤਾਨ 60 ਮੈਚਾਂ 'ਚ 3454 ਦੌੜਾਂ ਬਣਾਈਆਂ ਸਨ। ਧੋਨੀ ਨੇ 2014 'ਚ ਟੈਸਟ ਤੋਂ ਸੰਨਿਆਸ ਲੈ ਲਿਆ ਸੀ। ਵਿਰਾਟ ਅਤੇ ਧੋਨੀ ਤੋਂ ਬਾਅਦ ਇਸ ਸੂਚੀ 'ਚ ਸੁਨੀਲ ਗਾਵਸਕਰ (47 ਮੈਚਾਂ 'ਚ 3449 ਦੌੜਾਂ) ਤੀਜੇ ਮੁਹੰਮਦ ਅਜ਼ਹਰੂਦੀਨ (47 ਮੈਚਾਂ 'ਚ 2856 ਦੌੜਾਂ) ਚੌਥੇ ਅਤੇ ਸੌਰਵ ਗਾਂਗੁਲੀ (49 ਟੈਸਟ ਮੈਚਾਂ 'ਚ 2561 ਦੌੜਾਂ) ਪੰਜਵੇਂ ਨੰਬਰ 'ਤੇ ਹੈ।
IND vs SA : ਤੀਜੇ ਦਿਨ ਦੀ ਖੇਡ ਖਤਮ, ਦੱ. ਅਫਰੀਕਾ ਸਕੋਰ 17/1
NEXT STORY