ਸਪੋਰਟਸ ਡੈਸਕ- ਦਿੱਲੀ ਕੈਪੀਟਲਸ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਆਈ.ਪੀ.ਐੱਲ. ਨਾਕਆਉਟ ਪੜਾਅ ਵਿੱਚ ਅੱਗੇ ਨਹੀਂ ਵਧ ਸਕੀ। ਟੀਮ ਦੇ ਇਸ ਪ੍ਰਦਰਸ਼ਨ ਮਗਰੋਂ ਮੁੱਖ ਕੋਚ ਹੇਮੰਗ ਬਦਾਨੀ ਦਾ ਕਹਿਣਾ ਹੈ ਕਿ ਪੂਰੇ ਸੀਜ਼ਨ ਵਿੱਚ ਸਲਾਮੀ ਜੋੜੀ ਨਾ ਲੱਭ ਸਕਣਾ ਹੀ ਟੀਮ ਦੀ ਅਸਫਲਤਾ ਦਾ ਮੁੱਖ ਕਾਰਨ ਰਿਹਾ ਹੈ।
ਦਿੱਲੀ ਕੈਪੀਟਲਸ ਬੁੱਧਵਾਰ ਨੂੰ ਮੁੰਬਈ ਇੰਡੀਆਨਜ਼ ਹੱਥੋਂ 59 ਦੌੜਾਂ ਨਾਲ ਹਾਰ ਕੇ ਆਈ.ਪੀ.ਐੱਲ. ਪਲੇਆਫ਼ ਦੀ ਦੌੜ 'ਚੋਂ ਬਾਹਰ ਹੋ ਗਈ, ਜੋ ਕਿ ਪਿਛਲੇ 7 ਮੈਚਾਂ ਵਿੱਚੋਂ ਉਸ ਦੀ 5ਵੀਂ ਹਾਰ ਸੀ। ਦਿੱਲੀ ਕੈਪੀਟਲਸ ਨੇ 13 ਮੈਚਾਂ ਵਿੱਚ 7 ਵੱਖ-ਵੱਖ ਓਪਨਿੰਗ ਜੋੜੀਆਂ ਅਜ਼ਮਾਈਆਂ ਪਰ ਕੋਈ ਖ਼ਾਸ ਸਫਲਤਾ ਨਹੀਂ ਮਿਲੀ। ਹੁਣ ਟੀਮ ਸ਼ਨੀਵਾਰ ਨੂੰ ਆਪਣੇ ਆਖਰੀ ਮੈਚ ਵਿੱਚ ਪੰਜਾਬ ਕਿੰਗਜ਼ ਨਾਲ ਭਿੜੇਗੀ।
ਇਹ ਵੀ ਪੜ੍ਹੋ- IPL 2025 ; SRH ਨੂੰ ਹਰਾ ਕੇ ਟਾਪ-2 'ਚ ਜਗ੍ਹਾ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ RCB
ਟੀਮ ਦੇ ਮੌਜੂਦਾ ਸੀਜ਼ਨ 'ਚ ਪ੍ਰਦਰਸ਼ਨ ਬਾਰੇ ਕੋਚ ਬਦਾਨੀ ਨੇ ਕਿਹਾ, ‘‘ਇੱਕ ਚੰਗੀ ਸਲਾਮੀ ਜੋੜੀ ਤਦ ਮਿਲਦੀ ਹੈ ਜਦੋਂ ਉਹ ਤੁਹਾਨੂੰ ਚੰਗੀ ਸ਼ੁਰੂਆਤ ਦੇਵੇ। ਜੇਕਰ ਤੁਹਾਨੂੰ ਸ਼ੁਰੂਆਤ ਨਹੀਂ ਮਿਲਦੀ ਤਾਂ ਤੁਹਾਨੂੰ ਉਸ ਕਮੀ ਨੂੰ ਪੂਰਾ ਕਰਨ ਲਈ ਬਦਲਾਅ ਕਰਨੇ ਪੈਂਦੇ ਹਨ। ਜੇਕਰ ਤੁਸੀਂ ਦੂਜੀਆਂ ਟੀਮਾਂ ਨੂੰ ਦੇਖੋ ਜਿਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਪਾਵਰਪਲੇ ਵਿੱਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪਰ ਅਸੀਂ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਕਰ ਸਕੇ। ਇਸ ਲਈ ਸਾਨੂੰ ਵਾਰ-ਵਾਰ ਬਦਲਾਅ ਕਰਨੇ ਪਏ।’’
ਬਦਾਨੀ ਨੇ ਕਿਹਾ, ‘‘ਸਾਡੇ ਕੋਲ ਪਹਿਲਾਂ ਜੈਕ (ਫ੍ਰੈਜ਼ਰ ਮੈਕਗਰਕ) ਸੀ, ਪਰ ਸਾਡੇ ਲਈ ਇਹ ਕਾਰਗਾਰ ਨਹੀਂ ਰਿਹਾ। ਅਭਿਸ਼ੇਕ ਪੋਰੇਲ, ਫਾਫ ਡੂ ਪਲੇਸਿਸ ਅਤੇ ਫਿਰ ਕਰੁਣ ਨਾਇਰ ਵੀ ਸੀ। ਇਹ ਸਿਰਫ ਇੰਨਾ ਹੈ ਕਿ ਸਾਡੇ ਕੋਲ ਕੋਈ ਅਜਿਹਾ ਖਿਡਾਰੀ ਨਹੀਂ ਸੀ ਜੋ ਸਾਨੂੰ ਨਿਰੰਤਰ ਚੰਗੀ ਸ਼ੁਰੂਆਤ ਦੇ ਸਕੇ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
IPL 2025 ; SRH ਨੂੰ ਹਰਾ ਕੇ ਟਾਪ-2 'ਚ ਜਗ੍ਹਾ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ RCB
NEXT STORY