ਕੋਲੰਬੋ— ਭਾਰਤੀ ਟੀਮ ਆਪਣੇ ਸ਼੍ਰੀਲੰਕਾ ਦੌਰੇ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਖਿਲਾਫ 2 ਰੋਜ਼ਾ ਅਭਿਆਸ ਮੈਚ ਨਾਲ ਕਰੇਗੀ।
ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਸ਼੍ਰੀਲੰਕਾ ਦੇ ਇਸ ਦੌਰੇ 'ਤੇ 3 ਟੈਸਟ, 5 ਵਨਡੇ ਅਤੇ ਇਕ ਟੀ-20 ਮੈਚ ਖੇਡੇਗੀ। ਸ਼੍ਰੀਲੰਕਾ ਨਾਲ ਹੋਣ ਵਾਲੇ ਪਹਿਲੇ ਅਭਿਆਸ ਮੈਚ 'ਚ ਸਾਰਿਆਂ ਦੀ ਨਜ਼ਰਾਂ ਫਿੱਟ ਹੋ ਕੇ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਅਤੇ ਕੇ ਐਲ. ਰਾਹੁਲ 'ਤੇ ਹੋਣਗੀਆਂ।
ਪਿਛਲੇ ਸਾਲ ਅਕਤੂਬਰ 'ਚ ਨਿਊਜ਼ੀਲੈਂਡ ਖਿਲਾਫ ਆਪਣਾ ਆਖਿਰੀ ਟੈਸਟ ਮੈਚ ਖੇਡਣ ਵਾਲਾ ਰੋਹਿਤ ਸ਼ਰਮਾ ਘਰੇਲੂ ਸੈਸ਼ਨ 'ਚ ਇੰਗਲੈਂਡ, ਬੰਗਲਾਦੇਸ਼ ਅਤੇ ਆਸਟਰੇਲੀਆ ਖਿਲਾਫ ਟੈਸਟ ਲੜੀ ਨਹੀਂ ਖੇਡ ਸਕਿਆ ਸੀ।
ਦੂਜੇ ਪਾਸੇ ਆਸਟਰੇਲੀਆ ਖਿਲਾਫ ਲੜੀ 'ਚ 7 ਪਾਰੀਆਂ 'ਚ 6 ਅਰਧਸੈਂਕੜੇ ਲਾਉਣ ਵਾਲਾ ਰਾਹੁਲ ਮੋਢੇ ਦੇ ਆਪਰੇਸ਼ਨ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਮੋਢੇ ਦੀ ਸੱਟ ਕਾਰਨ ਉਹ ਆਈ. ਪੀ. ਐੱਲ. ਚੈਂਪੀਅਨਸ ਟਰਾਫੀ ਅਤੇ ਵੈਸਟਇੰਡੀਜ਼ ਖਿਲਾਫ ਲੜੀ ਨਹੀਂ ਖੇਡ ਸਕਿਆ ਸੀ।
ਦੋਵੇਂ ਬੱਲੇਬਾਜ਼ ਇਸ ਅਭਿਆਸ ਮੈਚ 'ਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਕ੍ਰੀਜ 'ਤੇ ਬਿਤਾ ਕੇ ਲੈਅ ਹਾਸਲ ਕਰਨਾ ਚਾਹੁੰਣਗੇ ਤਾਂ ਜੋ ਉਹ 26 ਜੁਲਾਈ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਲਈ ਟੀਮ 'ਚ ਜਗ੍ਹਾਂ ਬਣਾ ਸਕਣ। ਇਹ ਅਭਿਆਸ ਮੈਚ ਰਵੀ ਸ਼ਾਸਤਰੀ ਦੇ ਮੁੱਖ ਕੋਚ ਬਣਨ ਤੋਂ ਬਾਅਦ ਪਹਿਲਾ ਮੈਚ ਹੋਵੇਗਾ। ਇਸ ਮਹੀਨੇ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ 2 ਸਾਲ ਲਈ ਮੁੱਖ ਕੋਚ ਬਣਾਇਆ ਗਿਆ ਹੈ। 2 ਰੋਜ਼ਾ ਮੈਚ ਹੋਣ ਕਾਰਨ ਸਾਰੇ ਖਿਡਾਰੀਆਂ ਨੂੰ ਅਜ਼ਮਾਇਆ ਜਾ ਸਕਦਾ ਹੈ। ਕਪਤਾਨ ਵਿਰਾਟ ਕੋਹਲੀ ਸਾਰੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੂੰ ਅਜ਼ਮਾ ਕੇ ਪਹਿਲੇ ਟੈਸਟ ਲਈ ਸਰਵਸ਼੍ਰੇਸ਼ਠ ਇਕ ਰੋਜ਼ਾ ਖਿਡਾਰੀ ਤਰਾਸ਼ਣ ਚਾਹੁੰਣਗੇ।
ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਮੂਰਲੀ ਵਿਜੈ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰੋਹਿਤ ਸ਼ਰਮਾ, ਆਰ ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਅਭਿਨਵ ਮੁਕੁੰਦ।
ਕਿਊ ਖੇਡਾਂ ਦੀ ਲੀਗ ਹੁਕਿਊ ਸਲੈਮ ਹੁ ਅਗਸਤ 'ਚ ਸ਼ੁਰੂ ਹੋਵੇਗੀ
NEXT STORY