ਨਵੀਂ ਦਿੱਲੀ— ਕਿਹਾ ਜਾਂਦਾ ਹੈ ਕਿ ਵੈਸਟ ਇੰਡੀਜ਼ ਵਾਲੇ ਯਾਰਾਂ ਦੇ ਯਾਰ ਹਨ, ਜਿਸ ਤਰ੍ਹਾਂ ਨਾਲ ਉਹ ਕ੍ਰਿਕਟ ਖੇਡਦੇ ਹਨ ਅਤੇ ਜ਼ਿੰਦਾ-ਦਿਲੀ ਨਾਲ ਖਿਡਾਰੀਆਂ ਨਾਲ ਮਿਲਦੇ ਹਨ। ਉਸ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਹੈ। ਉਹ ਖੇਡ ਦੇ ਸਮੇਂ ਖੇਡ ਅਤੇ ਮਸਤੀ ਦੇ ਸਮੇਂ ਮਸਤੀ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਰੀਅਲ ਸਪੋਰਟਸ ਮੈਨ ਕਿਹਾ ਜਾਂਦਾ ਹੈ। ਇਸਦਾ ਉਦਾਹਰਣ ਇਹ ਤਸਵੀਰਾਂ ਹਨ ਜੋ ਕਿ ਵੈਸਟਇੰਡੀਜ਼ ਦੇ ਸਟਾਰ ਬ੍ਰਾਵੋ ਨੇ ਸ਼ੇਅਰ ਕੀਤੀਆਂ ਹਨ। ਬ੍ਰਾਵੋ ਨੇ ਪੂਰੀ ਭਾਰਤੀ ਟੀਮ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ ਸੀ।
ਬ੍ਰਾਵੋ ਨੇ ਬਹੁਤ ਸਾਰੇ ਖੂਬਸੂਰਤ ਕੈਪਸ਼ਨ ਨਾਲ ਭਾਰਤ ਟੀਮ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆ ਹਨ। ਜਿਨ੍ਹਾਂ ਨੂੰ ਪੜ੍ਹਨ ਅਤੇ ਦੇਖਣ ਦੇ ਬਾਅਦ ਤੁਹਾਨੂੰ ਇਸ ਜ਼ਿੰਦਾਦਿਲ ਖਿਡਾਰੀ ਨਾਲ ਫਿਰ ਤੋਂ ਇਸ਼ਕ ਹੋ ਜਾਵੇਗਾ।
ਜਿੱਤ ਨਾਲ ਕੋਹਲੀ ਖੁਸ਼, ਫਿਰ ਵੀ ਅਗਲੇ ਮੈਚ 'ਚ ਚੁੱਕਣਾ ਚਾਹੁੰਦੇ ਹਨ ਇਹ ਕਦਮ
NEXT STORY