ਲੰਡਨ— ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਆਹਮਣੇ-ਸਾਹਮਣੇ ਸੀ ਇੰਗੈਂਲਡ ਅਤੇ ਪਾਕਿਸਤਾਨ ਦੀ ਟੀਮਾਂ ਪਰ ਮੈਦਾਨ 'ਚ ਅਤੇ ਮੈਦਾਨ ਦੇ ਬਾਹਰ ਵੱਡੀ ਸੰਖਿਆ 'ਚ ਭਾਰਤੀ ਦਰਸ਼ਕ ਮੌਜ਼ੂਦ ਸਨ ਅਤੇ ਉਹ ਪਾਕਿਸਤਾਨ ਦੀ ਟੀਮ ਨੂੰ ਉਤਸ਼ਾਹਿਤ ਕਰ ਰਹੇ ਸੀ। ਉਰਦੂ ਦੇ ਇਕ ਪੱਤਰਕਾਰ ਨੇ ਦੱਸਿਆ ਕਿ ਭਾਰਤੀ ਦਰਸ਼ਕ ਵੀ ਗਾਜੇ ਬਾਜੇ ਨਾਲ ਆਏ ਸਨ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾ ਰਹੇ ਸਨ। ਖਾਲਿਦ ਨੇ ਇਨ੍ਹਾਂ ਨਾਲ ਗੱਲ ਕੀਤੀ ਤਾਂ ਪ੍ਰਸੰਸ਼ਕਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਨੂੰ ਇਸ ਲਈ ਉਤÎਸ਼ਾਹਿਤ ਕਰ ਰਹੇ ਹਨ ਕਿਉਕਿ ਉਨ੍ਹਾਂ ਦਾ ਮੰਨ ਹੈ ਕਿ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇ। ਇਸ ਮੈਚ 'ਚ ਪਾਕਿਸਤਾਨ ਨੇ ਇੰਗਲੈਂਡ ਨੂੰ ਹਰਾਕੇ ਫਾਈਨਲ 'ਚ ਜਗ੍ਹਾ ਬਣਾਈ ਹੈ। ਅੱਜ ਦੂਜਾ ਸੈਮੀਫਾਈਨਲ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੇਵੇਗਾ, ਜੋ ਵੀ ਟੀਮ ਜਿੱਤੇਗੀ ਉਹ ਫਾਈਨਲ 'ਚ ਪਾਕਿਸਤਾਨ ਨਾਲ ਖੇਡੇਗੀ।
ਟੀ-ਸ਼ਰਟ ਵਿਰੋਧ ਕਾਰਨ ਕਤਰ 'ਤੇ ਕਾਰਵਾਈ ਕਰ ਸਕਦੀ ਫੀਫਾ
NEXT STORY