ਬਿਊਨਸ ਆਇਰਸ– ਭਾਰਤੀ ਬੀਬੀਆਂ ਦੀ ਹਾਕੀ ਟੀਮ ਨੂੰ ਅਰਜਨਟੀਨਾ-ਬੀ ਟੀਮ ਦੇ ਹੱਥੋਂ ਇਕ ਰੋਚਕ ਮੁਕਾਬਲੇ ’ਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੀ ਅਰਜਨਟੀਨਾ ਦੇ ਦੌਰੇ ’ਤੇ ਇਹ ਲਗਾਤਾਰ ਦੂਜੀ ਹਾਰ ਹੈ। ਭਾਰਤ ਵੱਲੋਂ ਸਲੀਮਾ ਟੇਟ ਨੇ 6ਵੇਂ ਮਿੰਟ ਅਤੇ ਗੁਰਜੀਤ ਕੌਰ ਨੇ 42ਵੇਂ ਮਿੰਟ ’ਚ ਗੋਲ ਕੀਤੇ ਜਦਕਿ ਅਰਜਨਟੀਨਾ ਲਈ ਸੋਲ ਪਾਗੇਲਾ, ਕਾਂਸਟੈਂਜਾ ਸੇਰੁਨਡੋਲੋ ਅਤੇ ਆਗਸਟਿਨਾ ਗੋਰਜਲੇਨੀ ਨੇ ਗੋਲ ਕੀਤੇ। ਭਾਰਤ ਨੇ ਪਹਿਲੇ ਕੁਆਰਟਰ ’ਚ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਨੂੰ ਪਹਿਲੇ ਮਿੰਟ ’ਚ ਹੀ ਪੈਨਲਟੀ ਕਾਰਨਰ ਮਿਲਿਆ।
ਅਰਜਨਟੀਨਾ ਦੇ ਇਕ ਹੋਰ ਫਾਊਲ ਨਾਲ ਇਹ ਪੈਨਲਟੀ ਸਟ੍ਰੋਕ ’ਚ ਬਦਲ ਗਿਆ ਪਰ ਭਾਰਤ ਨੇ ਇਸ ਦਾ ਫਾਇਦਾ ਨਹੀਂ ਉਠਾਇਆ। ਭਾਰਤੀ ਟੀਮ ਨੇ ਮੌਕੇ ਬਣਾਉਣੇ ਜਾਰੀ ਰੱਖੇ ਅਤੇ ਉਸ ਨੂੰ 6ਵੇਂ ਮਿੰਟ ’ਚ ਇਸ ਦਾ ਫਾਇਦਾ ਮਿਲਿਆ ਜਦ ਟੇਟੇ ਨੇ ਗੋਲ ਕੀਤਾ। ਮੁੱਖ ਕੋਚ ਸਾਰਡੋ ਮਾਰਿਨ ਨੇ ਕਿਹਾ ਕਿ ਅਸੀਂ ਮੈਚ ’ਚ ਬਹੁਤ ਚੰਗੀ ਸ਼ੁਰੂਆਤ ਕੀਤੀ ਸੀ ਪਰ ਅਸੀਂ ਪੈਨਲਟੀ ਸਟ੍ਰੋਕ ਨਹੀਂ ਕਰ ਸਕੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਟੈਸਟ ਕ੍ਰਿਕਟ ’ਚ ਰੂਟ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
NEXT STORY