ਰਾਊਰਕੇਲਾ, (ਭਾਸ਼ਾ) ਭਾਰਤੀ ਮਹਿਲਾ ਹਾਕੀ ਟੀਮ ਦਾ ਐਫ. ਆਈ. ਐਚ. ਪ੍ਰੋ ਲੀਗ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਸੋਮਵਾਰ ਨੂੰ ਉਹ ਇੱਥੇ ਚੀਨ ਤੋਂ 1-2 ਨਾਲ ਹਾਰ ਗਈ। ਸੰਗੀਤਾ ਕੁਮਾਰੀ ਨੇ ਸੱਤਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਟੀਮ ਇਸ ਦਾ ਫਾਇਦਾ ਨਹੀਂ ਉਠਾ ਸਕੀ। ਚੀਨ ਨੇ 14ਵੇਂ ਮਿੰਟ 'ਚ ਗੁ ਬਿੰਗਫੇਂਗ ਦੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਬਰਾਬਰੀ ਕਰ ਲਈ।
ਇਸੇ ਖਿਡਾਰੀ ਨੇ 53ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ। ਭਾਰਤ ਇਸ ਤੋਂ ਪਹਿਲਾਂ ਭੁਵਨੇਸ਼ਵਰ ਵਿੱਚ 3 ਫਰਵਰੀ ਨੂੰ ਚੀਨ ਤੋਂ ਇਸੇ ਫਰਕ ਨਾਲ ਹਾਰ ਗਿਆ ਸੀ। ਇਸ ਨੂੰ ਨੀਦਰਲੈਂਡ (1-3) ਅਤੇ ਆਸਟਰੇਲੀਆ (0-3) ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਸ ਨੇ ਅਮਰੀਕਾ ਨੂੰ 3-1 ਨਾਲ ਹਰਾਇਆ। ਭਾਰਤੀ ਟੀਮ ਬੁੱਧਵਾਰ ਨੂੰ ਆਪਣੇ ਅਗਲੇ ਮੈਚ ਵਿੱਚ ਨੀਦਰਲੈਂਡ ਨਾਲ ਭਿੜੇਗੀ।
ਸੁਰੇਸ਼ ਰੈਨਾ ਫਿਰ ਪੀਲੀ ਜਰਸੀ 'ਚ ਆਉਣਗੇ ਨਜ਼ਰ, ਬਣੇ ਇਸ ਟੀਮ ਦੇ ਕਪਤਾਨ
NEXT STORY