ਸਪੋਰਟਸ ਡੈਸਕ— ਭਾਰਤ ਅਤੇ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਖਿਡਾਰੀ ਸੁਰੇਸ਼ ਰੈਨਾ ਇਕ ਵਾਰ ਫਿਰ ਮੈਦਾਨ 'ਤੇ ਚੌਕੇ-ਛੱਕੇ ਮਾਰਦੇ ਨਜ਼ਰ ਆਉਣਗੇ। ਰੈਨਾ ਇੰਡੀਅਨ ਵੈਟਰਨ ਪ੍ਰੀਮੀਅਰ ਲੀਗ (ਆਈਵੀਪੀਐੱਲ) ਦੇ ਸ਼ੁਰੂਆਤੀ ਸੀਜ਼ਨ ਲਈ ਵੀਵੀਆਈਪੀ ਉੱਤਰ ਪ੍ਰਦੇਸ਼ ਦੇ ਕਪਤਾਨ ਬਣ ਬਣ ਗਏ ਹਨ। ਇਹ ਟੂਰਨਾਮੈਂਟ 23 ਫਰਵਰੀ ਤੋਂ 3 ਮਾਰਚ 2024 ਤੱਕ ਖੇਡਿਆ ਜਾਵੇਗਾ। ਰੈਨਾ ਫਿਰ ਤੋਂ ਆਪਣੀ ਟੀਮ ਲਈ ਪੀਲੀ ਜਰਸੀ ਪਹਿਨੇ ਨਜ਼ਰ ਆਉਣਗੇ।
ਰੈਨਾ ਟੂਰਨਾਮੈਂਟ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੰਡੀਅਨ ਵੈਟਰਨ ਪ੍ਰੀਮੀਅਰ ਲੀਗ ਦਾ ਹਿੱਸਾ ਬਣ ਕੇ ਰੋਮਾਂਚਿਤ ਹਾਂ। ਮੈਂ ਵੀਵੀਆਈਪੀ ਉੱਤਰ ਪ੍ਰਦੇਸ਼ ਲਈ ਹਾਜ਼ਰ ਰਹਾਂਗਾ। ਇਹ ਇਕ ਵਾਰ ਫਿਰ ਵੱਡੇ ਨਾਵਾਂ ਨਾਲ ਖੇਡਣ ਦਾ ਮੌਕਾ ਹੈ। ਰੈਨਾ ਦੀ ਟੀਮ 'ਚ ਰਜਤ ਭਾਟੀਆ ਅਤੇ ਡੈਨ ਕ੍ਰਿਸਚੀਅਨ ਵੀ ਸ਼ਾਮਲ ਹਨ, ਜੋ ਦੇਹਰਾਦੂਨ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਮੈਚ ਖੇਡਣਗੇ।
ਆਈਵੀਪੀਐੱਲ ਦਾ ਆਯੋਜਨ ਵੈਟਰਨ ਕ੍ਰਿਕਟ ਬੋਰਡ ਆਫ ਇੰਡੀਆ (ਬੀਵੀਸੀਆਈ) ਦੁਆਰਾ ਕੀਤਾ ਜਾ ਰਿਹਾ ਹੈ। ਵਰਿੰਦਰ ਸਹਿਵਾਗ, ਮੁਨਾਫ ਪਟੇਲ, ਕ੍ਰਿਸ ਗੇਲ ਅਤੇ ਹਰਸ਼ਲ ਗਿਬਸ ਵੀ ਟੂਰਨਾਮੈਂਟ 'ਚ ਖੇਡਣਗੇ। ਬੀ.ਵੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਪ੍ਰਵੀਨ ਤਿਆਗੀ ਨੇ ਕਿਹਾ ਕਿ ਮਹਾਨ ਕ੍ਰਿਕਟਰ ਇਸ ਖੇਡ ਨੂੰ ਲੋਕਾਂ ਵਿੱਚ ਵਧੇਰੇ ਪ੍ਰਸਿੱਧ ਬਣਾਏਗਾ। ਸੁਰੇਸ਼ ਰੈਨਾ ਦਾ ਬੋਰਡ 'ਤੇ ਹੋਣਾ ਖੁਸ਼ੀ ਦੀ ਗੱਲ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਖੇਡਦੇ ਦੇਖ ਕੇ ਖੁਸ਼ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਲੀਗ ਵਿੱਚ ਵੀਵੀਆਈਪੀ ਉੱਤਰ ਪ੍ਰਦੇਸ਼, ਰਾਜਸਥਾਨ ਲੀਜੈਂਡਜ਼, ਰੈੱਡ ਕਾਰਪੇਟ ਦਿੱਲੀ, ਛੱਤੀਸਗੜ੍ਹ ਵਾਰੀਅਰਜ਼, ਤੇਲੰਗਾਨਾ ਟਾਈਗਰਜ਼ ਅਤੇ ਮੁੰਬਈ ਚੈਂਪੀਅਨਜ਼ ਨਾਮ ਦੀਆਂ ਟੀਮਾਂ ਹਨ। ਇਸ ਵਿੱਚ ਵਰਿੰਦਰ ਸਹਿਵਾਗ, ਕ੍ਰਿਸ ਗੇਲ ਅਤੇ ਹਰਸ਼ਲ ਗਿਬਸ ਕ੍ਰਮਵਾਰ ਮੁੰਬਈ ਚੈਂਪੀਅਨਜ਼, ਤੇਲੰਗਾਨਾ ਟਾਈਗਰਜ਼ ਅਤੇ ਰੈੱਡ ਕਾਰਪੇਟ ਦਿੱਲੀ ਦੇ ਕਪਤਾਨ ਹਨ।
ਅਰਜਨਟੀਨਾ ਓਪਨ ਟੈਨਿਸ : ਵਾਵਰਿੰਕਾ ਆਖ਼ਰੀ 16 ਵਿੱਚ ਪਹੁੰਚਿਆ, ਸਿਲਿਚ ਬਾਹਰ
NEXT STORY