ਪਰਥ– ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ਨੇ ਜੁਝਾਰੂ ਪ੍ਰਦਰਸ਼ਨ ਕੀਤਾ ਪਰ ਆਸਟ੍ਰੇਲੀਆ ਵਿਰੁੱਧ ਦੋ-ਪੱਖੀ ਲੜੀ ਦੇ ਲਗਾਤਾਰ ਚੌਥੇ ਮੈਚ ਵਿਚ ਉਸ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤ ਲਈ ਨਵਨੀਤ ਕੌਰ (35ਵਾਂ ਮਿੰਟ) ਤੇ ਲਾਲਰੇਮਸਿਆਮੀ (59ਵਾਂ ਮਿੰਟ) ਨੇ ਗੋਲ ਕੀਤੇ ਜਦਕਿ ਆਸਟ੍ਰੇਲੀਆ ਲਈ ਗ੍ਰੇਸ ਸਟੀਵਰਟ (ਦੂਜੇ ਮਿੰਟ), ਜੇਡ ਸਮਿਥ (36ਵੇਂ) ਤੇ ਗ੍ਰੇਟਾ ਹਾਯੇਸ (42ਵੇਂ) ਨੇ ਗੋਲ ਕੀਤੇ। ਭਾਰਤ ਨੂੰ ਆਸਟ੍ਰੇਲੀਆ-ਏ ਨੇ 5-3 ਤੇ 3-2 ਨਾਲ ਹਰਾਇਆ ਸੀ। ਇਸ ਤੋਂ ਬਾਅਦ ਸੀਨੀਅਰ ਆਸਟ੍ਰੇਲੀਆਈ ਟੀਮ ਨੇ 1 ਮਈ ਨੂੰ ਭਾਰਤੀ ਟੀਮ ਨੂੰ 2-0 ਨਾਲ ਹਰਾਇਆ। ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।
ਪਾਕਿਸਤਾਨ ਤੋਂ ਆਵੇਗਾ ਮੈੱਕਸਵੈੱਲ ਦਾ Replacement! ਪੰਜਾਬ ਕਿੰਗਜ਼ ਨੇ ਮੋਟੀ ਰਕਮ ਦੇ ਕੇ ਖਰੀਦਿਆ ਧਾਕੜ ਖਿਡਾਰੀ
NEXT STORY