ਬਿਊਨਸ ਆਇਰਸ - ਭਾਰਤੀ ਮਹਿਲਾ ਹਾਕੀ ਟੀਮ ਨੇ ਕਪਤਾਨ ਰਾਣੀ ਦੇ ਗੋਲਾਂ ਦੀ ਬਦੌਲਤ ਵਿਸ਼ਵ ਦੀ ਨੰਬਰ-2 ਟੀਮ ਅਰਜਨਟੀਨਾ ਦੇ ਨਾਲ 1-1 ਨਾਲ ਡਰਾਅ ਖੇਡਿਆ।
ਭਾਰਤੀ ਮਹਿਲਾ ਟੀਮ ਦਾ ਅਰਜਨਟੀਨਾ ਵਿਰੁੱਧ ਇਹ ਚੌਥਾ ਮੈਚ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਾਲੇ ਸ਼ਨੀਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ। ਭਾਰਤੀ ਮਹਿਲਾ ਟੀਮ ਨੂੰ ਅਰਜਨਟੀਨਾ ਦੀ ਸੀਨੀਅਰ ਟੀਮ ਵਿਰੁੱਧ ਪਹਿਲੇ ਮੁਕਾਬਲੇ ਵਿਚ 2-3 ਨਾਲ ਤੇ ਦੂਜੇ ਮੁਕਾਬਲੇ ਵਿਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਮੁਕਾਬਲੇ ਵਿਚ ਟੀਮ ਨੇ ਕਪਤਾਨ ਰਾਣੀ ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਮੁਕਾਬਲਾ 1-1 ਨਾਲ ਡਰਾਅ ਕਰਵਾ ਦਿੱਤਾ।
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਅਰਜਨਟੀਨਾ ਦੀ ਜੂਨੀਅਰ ਟੀਮ ਨਾਲ 2-2 ਨਾਲ ਤੇ 1-1 ਨਾਲ ਡਰਾਅ ਖੇਡਿਆ ਸੀ, ਜਦਕਿ ਉਸ ਨੂੰ ਅਰਜਨਟੀਨਾ ਦੀ ਬੀ ਟੀਮ ਤੋਂ 1-2 ਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਓਲੰਪਿਕ ’ਚ ਨਹੀਂ ਖੇਡਣਗੇ ਕੀਸ਼ਵਾਨ, ਪੇਸ਼ੇਵਰ ਮੁੱਕੇਬਾਜ਼ੀ ’ਚ ਲੈਣਗੇ ਹਿੱਸਾ
NEXT STORY