ਨਵੀਂ ਦਿੱਲੀ– ਤੀਜੇ ਪੀ. ਐੱਸ. ਪੀ. ਬੀ. ਬਾਬਾ ਦੀਪ ਸਿੰਘ ਹਾਕੀ ਟੂਰਨਾਮੈਂਟ ਦੇ ਮਹਿਲਾ ਵਰਗ ਵਿਚ ਭਾਰਤੀ ਕਾਲਜ ਨੇ ਸ਼ਿਆਮਾ ਪ੍ਰਸਾਦ ਕਾਲਜ ਨੂੰ ਹਰਾਇਆ ਅਤੇ ਵਿਵੇਕਾਨੰਦ ਕਾਲਜ ਨੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਨਾਲ ਮੁਕਾਬਲਾ ਡਰਾਅ ਖੇਡਿਆ। ਭਾਰਤੀ ਕਾਲਜ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਕਾਲਜ ਨੂੰ 6-1 ਨਾਲ ਹਰਾਇਆ। ਭਾਰਤੀ ਕਾਲਜ ਵੱਲੋਂ ਆਂਚਲ, ਮਨੀਸ਼ਾ ਤੇ ਆਰਤੀ ਨੇ 2-2 ਗੋਲ ਕੀਤੇ। ਆਰਤੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਮਿਲਿਆ।
ਉੱਥੇ ਹੀ, ਵਿਵੇਕਾਨੰਦ ਕਾਲਜ ਤੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਵਿਚਾਲੇ ਮੁਕਾਬਲਾ 2-2 ਗੋਲਾਂ ਨਾਲ ਡਰਾਅ ਰਿਹਾ। ਵਿਵੇਕਾਨੰਦ ਕਾਲਜ ਵੱਲੋਂ ਪ੍ਰੇਰਣਾ ਤੇ ਸਾਹਿਬਾ ਨੇ ਇਕ-ਇਕ ਗੋਲ ਕੀਤਾ। ਜਦਕਿ ਇੰਦਰਾ ਗਾਂਧੀ ਇੰਸਟੀਚਿਊਟ ਵੱਲੋਂ ਕੰਚਨ ਤੇ ਸ਼ਾਲਿਨੀ ਨੇ ਇਕ-ਇਕ ਗੋਲ ਕੀਤਾ। ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਵਿਵੇਕਾਨੰਦ ਕਾਲਜ ਦੀ ਏਕਤਾ ਨੂੰ ਮਿਲਿਆ।
ਪੁਰਸ਼ ਵਰਗ ਦੇ ਪਹਿਲੇ ਮੈਚ ਵਿਚ ਹੰਸਰਾਜ ਕਾਲਜ ਨੇ ਸ਼ਿਆਮਾ ਲਾਲ ਕਾਲਜ ਇਵਨਿੰਗ ਨੂੰ 11-0 ਨਾਲ ਹਰਾਇਆ। ਹੰਸਰਾਜ ਕਾਲਜ ਵੱਲੋਂ ਸਾਗਰ ਯਾਦਵ ਨੇ 5 ਗੋਲ, ਗੁਰਸ਼ਿਸ਼ ਤੇ ਰਵੀਰਾਜ ਨੇ 2-2 ਗੋਲ ਤੇ ਸਿੰਧੂ ਰਾਜ ਤੇ ਅਨਿਕੇਤ ਨੇ 1-1 ਗੋਲ ਕੀਤਾ। ‘ਮੈਨ ਆਫ ਦਿ ਮੈਚ ਦਾ ਐਵਾਰਡ ਹੰਸਰਾਜ ਕਾਲਜ ਦੇ ਗੁਰਸ਼ਿਸ਼ ਨੂੰ ਮਿਲਿਆ।
ਸ੍ਰੀ ਗੁਰੂ ਤੇਗ ਬਹਾਦਰ ਖਾਲਜਾ ਕਾਲਜ ਤੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਵਿਚਾਲੇ 3-3 ਗੋਲਾਂ ਨਾਲ ਮੈਚ ਡਰਾਅ ਰਿਹਾ। ਖਾਲਸਾ ਕਾਲਜ ਵੱਲੋਂ ਮੋਹਿਤ, ਪਵਨ ਤੇ ਅਰਬਾਜ਼ ਨੇ ਇਕ-ਇਕ ਗੋਲ ਕੀਤਾ ਜਦਕਿ ਇੰਦਰਾ ਗਾਂਧੀ ਇੰਸਟੀਚਿਊਟ ਵੱਲੋਂ ਸ਼ੇਸ਼ਨਾਗ, ਆਕਾਸ਼ ਯਾਦਵ ਤੇ ਨਵੀਨ ਨੇ ਇਕ-ਇਕ ਗੋਲ ਕੀਤਾ। ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਖਾਲਸਾ ਕਾਲਜ ਦੇ ਮੋਹਿਤ ਨੂੰ ਮਿਲਿਆ।
ਸਾਥੀਆਨ ਗਿਆਨਸ਼ੇਖਰਨ ਅਤੇ ਮਨਿਕਾ ਬੱਤਰਾ ਮਿਕਸਡ ਡਬਲਜ਼ ਵਿੱਚ ਭਿੜਨਗੇ
NEXT STORY