ਬਾਰਾਨੋਵਿਚੀ : ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਬੇਲਾਰੂਸ ਦੀ ਸੀਨੀਅਰ ਮਹਿਲਾ ਟੀਮ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੀ ਸ਼ੁਰੂਆਤ ਵਿਚ ਹੀ ਭਾਰਤ ਨੂੰ ਇਕ ਪੈਨਲਟੀ ਕਾਰਨਰ ਮਿਲਿਆ ਅਤੇ ਗਗਨਦੀਪ ਕੌਰ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਗੋਲ ਕਰ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾ ਦਿੱਤੀ। ਹਾਲਾਂਕਿ ਮੇਜ਼ਬਾਨ ਬੇਲਾਰੂਸ ਦੀ ਟੀਮ ਨੇ ਵੀ ਬਿਨਾ ਦੇਰ ਕੀਤੇ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਸਵਿਆਤਲਾਨਾ ਬਾਹੁਸ਼ੋਵਿਚ ਨੇ ਗੋਲ ਕਰ ਦੋਵੇਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਪਹਿਲੇ ਕੁਆਰਟਰ ਵਿਚ ਬਰਾਬਰੀ 'ਤੇ ਰਹਿਣ ਦੇ ਬਾਅਦ ਦੂਜੇ ਕੁਆਰਟਰ ਵਿਚ ਬੇਲਾਰੂਸ ਨੇ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਕ੍ਰਿਸਟਿਆਨਾ ਪਾਪਕੋਵਾ ਨੇ ਬਿਹਤਰੀਨ ਗੋਲ ਕਰ ਸਕੋਰ 2-1 ਕਰ ਦਿੱਤਾ। ਤੀਜੇ ਕੁਆਰਟਰ ਵਿਚ ਮੇਜ਼ਬਾਨ ਟੀਮ ਦੀ ਯੂਲੀਆ ਮਿਖਾਈਚੁਕ ਨੇ ਗੋਲ ਕਰ ਸਕੋਰ 3-1 ਕਰ ਦਿੱਤਾ। ਇਸ ਤੋਂ ਬਾਅਦ ਇਕ ਹੋਰ ਗੋਲ ਕਰ 4-1 ਦੀ ਬੜ੍ਹਤ ਬਣਾ ਲਈ ਜੋ ਆਖਰ ਤੱਕ ਜਾਰੀ ਰਹੀ, ਜਿਸ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦਾ ਅਗਲਾ ਮੁਕਾਬਲਾ ਬੇਲਾਰੂਸ ਜੂਨੀਅਰ ਹਾਕੀ ਟੀਮ ਨਾਲ ਹੋਵੇਗਾ।
ਯੁਵਰਾਜ ਦਾ ਵੱਡਾ ਖੁਲਾਸਾ, ਇਸ ਵਜ੍ਹਾ ਤੋਂ ਨਹੀਂ ਮਿਲਿਆ ਆਖਰੀ ਮੈਚ ਖੇਡਣ ਦਾ ਮੌਕਾ
NEXT STORY