ਲੁਧਿਆਣਾ- ਐੱਫ. ਸੀ. ਅਲਖਪੁਰਾ ਨੇ ਭਾਰਤੀ ਮਹਿਲਾ ਲੀਗ ਫੁੱਟਬਾਲ ਦੇ ਸ਼ੁਰੂਆਤੀ ਮੈਚ ਵਿਚ ਐਤਵਾਰ ਨੂੰ ਇੱਥੇ ਹੰਸ ਵੂਮੈਨ ਐੱਫ. ਸੀ. ਨੂੰ 1-0 ਨਾਲ ਹਰਾਇਆ। ਭਾਰਤੀ ਅੰਡਰ-18 ਟੀਮ ਦੀ ਖਿਡਾਰਨ ਸਮੀਕਸ਼ਾ ਨੇ ਹਰਿਆਣਾ ਦੀ ਟੀਮ ਲਈ ਮੈਚ ਦਾ ਇਕਲੌਤਾ ਗੋਲ ਕੀਤਾ। ਇਸ ਜਿੱਤ ਨਾਲ ਐੱਫ. ਸੀ. ਅਲਖਪੁਰਾ ਨੂੰ ਤਿੰਨ ਅੰਕ ਮਿਲੇ। ਗੁਰੂ ਨਾਨਕ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੀ ਹੰਸ ਵੂਮੈਨ ਐੱਫ. ਸੀ. ਨੇ ਨਾਈਜੀਰੀਆ ਦੀ ਖਿਡਾਰਨ ਉਚੇਨਾ ਉਕਾਚੁਕਵੁ ਦੇ ਦਮ 'ਤੇ ਮੈਚ ਦੀ ਸ਼ੁਰੂਆਤ ਵਿਚ ਦਬਦਬਾ ਬਣਾਇਆ ਪਰ 15 ਮਿੰਟ ਤੋਂ ਬਾਅਦ ਹੀ ਸਮੀਕਸ਼ਾ ਨੇ ਗੋਲ ਕਰਕੇ ਐੱਫ. ਸੀ. ਅਲਖਪੁਰਾ ਨੂੰ ਬੜ੍ਹਤ ਦਿਵਾ ਦਿੱਤੀ, ਜਿਹੜੀ ਮੈਚ ਖਤਮ ਹੋਣ ਤਕ ਬਰਕਰਾਰ ਰਹੀ। ਦੂਜੇ ਪਾਸੇ ਗੋਕੁਲਮ ਐੱਫ. ਸੀ ਨੇ ਮਨੀਸ਼ਾ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਰਾਈਜ਼ਿੰਗ ਸਟਾਰ ਕਲੱਬ ਨੂੰ 5-0 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਮਨੀਸ਼ਾ ਨੇ 19ਵੇਂ, 72ਵੇਂ ਤੇ 78ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਜੇਤੂ ਟੀਮ ਦੇ ਦੋ ਹੋਰ ਗੋਲ ਸੰਜੂ ਨੇ 12ਵੇਂ ਤੇ ਅੰਜੂ ਤਮਾਂਗ ਨੇ 28ਵੇਂ ਮਿੰਟ ਵਿਚ ਕੀਤੇ।
IPL 2019 : ਮੈਚ ਜਿੱਤਣ ਤੋਂ ਬਾਅਦ ਰੋਹਿਤ ਨੇ ਦਿੱਤਾ ਵੱਡਾ ਬਿਆਨ
NEXT STORY