ਟੋਕੀਓ— ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਤੇ ਸਥਾਨਕ ਆਯੋਜਕਾਂ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਓਲੰਪਿਕ ਨਾਲ ਜੁੜੀ ਨਿਯਮਾਂ ਦੀ ਕਿਤਾਬ ਜਾਰੀ ਕਰਕੇ ਇਕ ਸਾਲ ਲਈ ਮੁਲਤਵੀ ਕੀਤੀਆਂ ਗਈਆਂ ਇਨ੍ਹਾਂ ਖੇਡਾਂ ਦੇ ਆਯੋਜਨ ਵੱਲ ਇਕ ਹੋਰ ਕਦਮ ਵਧਾਇਆ ਹੈ। ਇਸ ਨਿਯਮਾਂ ਦੀ ਕਿਤਾਬ ਦੇ ਦੂਜੇ ਐਡੀਸ਼ਨ ਨੂੰ ਜਾਰੀ ਕਰਨ ਦਾ ਸਮਾਂ ਸਹੀ ਨਹੀਂ ਹੈ ਕਿਉਂਕਿ ਟੋਕੀਓ, ਓਸਾਕਾ ਤੇ ਕਈ ਹੋਰ ਸ਼ਹਿਰਾਂ ’ਚ ਕੋਵਿਡ-19 ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ ਤੇ ਜਾਪਾਨ ’ਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਦੇ ਉੱਪਰ ਚਲੀ ਗਈ ਹੈ।
ਇਹ ਵੀ ਪੜ੍ਹੋ : IPL Point Table : ਟਾਪ ’ਤੇ ਪਹੁੰਚੀ ਕੋਹਲੀ ਦੀ RCB, ਜਾਣੋ ਬਾਕੀ ਟੀਮਾਂ ਦੀ ਸਥਿਤੀ ਬਾਰੇ
ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਇਹ ਕਿਤਾਬ ਬੁੱਧਵਾਰ ਨੂੰ ਜਾਰੀ ਕੀਤੀ ਗਈ ਹੈ ਜਦਕਿ ਹੋਰ ਭਾਗੀਦਾਰਾਂ ਲਈ ਸ਼ੁੱਕਰਵਾਰ ਨੂੰ ਜਾਰੀ ਕੀਤੀ ਜਾਵੇਗੀ। ਜਾਪਾਨ ’ਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਕਈ ਸ਼ਹਿਰਾਂ ’ਚ ਲਾਕਡਾਊਨ ਲੱਗਾ ਹੈ ਤੇ ਬੇਸਬਾਲ ਦੇ ਮੈਚ ਖ਼ਾਲੀ ਸਟੇਡੀਅਮਾਂ ’ਚ ਖੇਡੇ ਜਾ ਰਹੇ ਹਨ।
ਇਹ ਵੀ ਪੜ੍ਹੋ : IPL ਦੇ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਜਹਾਜ਼ ’ਤੇ ਕੀਤਾ ਜਾ ਰਿਹੈ ਵਿਚਾਰ
ਸਰਵੇਖਣਾਂ ’ਚ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ 70 ਤੋਂ 80 ਫ਼ੀਸਦੀ ਜਾਪਾਨੀ ਓਲੰਪਿਕ ਆਯੋਜਨ ਦੇ ਖ਼ਿਲਾਫ਼ ਹਨ। ਜਾਪਾਨ ਦੀ ਸਿਰਫ਼ ਇਕ ਫ਼ੀਸਦੀ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ ਤੇ 23 ਜੁਲਾਈ ਨੂੰ ਓਲੰਪਿਕ ਖੇਡ ਸ਼ੁਰੂ ਹੋਣਗੇ ਉਦੋਂ ਤਕ ਇਸ ’ਚ ਬਹੁਤ ਜ਼ਿਆਦਾ ਵਾਧਾ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਪਾਨੀ ਖਿਡਾਰੀਆਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ਦੇ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਜਹਾਜ਼ ’ਤੇ ਕੀਤਾ ਜਾ ਰਿਹੈ ਵਿਚਾਰ
NEXT STORY