ਬੈਂਗਲੁਰੂ— ਰੇਡਰ ਵਿਸ਼ਾਲ ਨੇ ਸ਼ਾਨਦਾਰ 21 ਅੰਕਾਂ ਦੀ ਮਦਦ ਨਾਲ ਬੈਂਗਲੁਰੂ ਰਾਈਨੋਜ ਨੇ ਸੋਮਵਾਰ ਨੂੰ ਇੱਥੇ ਖੇਡੇ ਗਏ ਪਾਰਲੋ-ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਪਹਿਲੇ ਪੜਾਅ ਦੇ ਦੂਜੇ ਸੈਮੀਫਾਈਨਲ ਮੈਚ 'ਚ ਦਿਲੇਰ ਦਿੱਲੀ ਨੂੰ 63-33 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਫਾਈਨਲ 'ਚ ਬੈਂਗਲੁਰੂ ਦਾ ਸਾਹਮਣਾ ਪੁਣੇ ਪ੍ਰਾਈਡ ਨਾਲ ਹੋਵੇਗਾ ਜਿਸ ਨੇ ਪਹਿਲੇ ਸੈਮੀਫਾਈਨਲ 'ਚ ਚੇਨਈ ਚੈਲੰਜਰਜ਼ ਨੂੰ 39-34 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਕਦਮ ਰੱਖਿਆ। ਫਾਈਨਲ ਮੁਕਾਬਲਾ ਮੰਗਲਵਾਰ ਨੂੰ ਖੇਡਿਆ ਜਾਵੇਗਾ। ਬੈਂਗਲੁਰੂ ਨੇ ਦਿੱਲੀ ਨੂੰ 11-9, 24-6, 9-5, 19-13 ਨਾਲ ਹਰਾਇਆ। ਦਿੱਲੀ ਦੇ ਲਈ ਪਿਛਲੇ ਮੈਚ 'ਚ 32 ਅੰਕ ਹਾਸਲ ਕਰਨ ਵਾਲੇ ਰੇਡਰ ਸੁਨੀਲ ਜੈਪਾਲ ਨੇ ਇਸ ਮੈਚ 'ਚ 13 ਅੰਕ ਹਾਸਲ ਕੀਤੇ।
ਦੂਜੇ ਮੈਚ 'ਚ ਪੁਣੇ ਪ੍ਰਾਈਡ ਦੀ ਟੀਮ ਨੇ ਆਖਰੀ ਮਿੰਟ 'ਚ ਆਪਣੀ ਬੜ੍ਹਤ ਨੂੰ ਕਾਇਮ ਰੱਖਦੇ ਹੋਏ ਇੱਥੇ ਖੇਡੇ ਗਏ ਪਾਰਲੋ-ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ. ਪੀ. ਕੇ. ਐੱਲ.) ਦੇ ਪਹਿਲੇ ਪੜਾਅ ਦੇ ਸੈਮੀਫਾਈਨਲ ਮੈਚ 'ਚ ਸੋਮਵਾਰ ਨੂੰ ਚੇਨਈ ਚੈਲੰਜਰਜ਼ ਨੂੰ ਰੋਮਾਂਚਕ ਮੈਚ 'ਚ 39-34 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਪੁਣੇ ਪ੍ਰਾਈਡ ਨੇ ਚਾਰ ਕੁਆਰਟਰਾਂ ਦੇ ਇਸ ਪਹਿਲੇ ਸੈਮੀਫਾਈਨਲ 'ਚ ਚੈਲੰਜਰਜ਼ ਨੂੰ 14-6, 6-9, 4-14, 15-5 ਨਾਲ ਹਰਾ ਕੇ ਫਾਈਨਲ ਖੇਡਣ ਦਾ ਮਾਣ ਹਾਸਲ ਕਰ ਲਿਆ। ਜੇਤੂ ਪੁਣੇ ਦੇ ਲਈ ਅਮਰਜੀਤ ਸਿੰਘ ਨੇ ਸਭ ਤੋਂ ਜ਼ਿਆਦਾ 13 ਜਦਕਿ ਚੇਨਈ ਦੇ ਲਈ ਇਲਾਯਾਰਾਜਾ ਨੇ ਸਭ ਤੋਂ ਜ਼ਿਆਦਾ 16 ਅੰਕ ਹਾਸਲ ਕੀਤੇ।
ਕੋਹਲੀ ਵਰਗਾ ਬਣਨਾ ਚਾਹੁੰਦੇ ਨੇ ਕਈ ਪਾਕਿਸਤਾਨੀ ਕ੍ਰਿਕਟਰ
NEXT STORY