ਸਪੋਰਟਸ ਡੈਸਕ— ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 13ਵਾਂ ਸੀਜ਼ਨ ਯੂਨਾਈਟਿਡ ਅਰਬ ਅਮੀਰਾਤ (ਯੂ. ਏ. ਈ.) ’ਚ ਖ਼ਾਲੀ ਸਟੇਡੀਅਮਾਂ ’ਚ ਖੇਡਿਆ ਗਿਆ ਸੀ। ਇਸ ਦੌਰਾਨ ਦਿੱਲੀ ਦੀ ਇਕ ਨਰਸ ਨੇ ਇਕ ਖਿਡਾਰੀ ਨਾਲ ਸੋਸ਼ਲ ਮੀਡੀਆ ਜ਼ਰੀਏ ਟੀਮ ਦੀ ਅੰਦਰੂਨੀ ਜਾਣਕਾਰੀਆਂ ਮੰਗੀਆਂ ਸਨ। ਜਾਣਕਾਰੀ ਮੁਤਾਬਕ ਇਸ ਨਰਸ ਨੇ ਆਈ. ਪੀ. ਐੱਲ. ਮੈਚ ’ਚ ਸੱਟਾ ਲਾਉਣ ਦੇ ਇਰਾਦੇ ਨਾਲ ਅਜਿਹਾ ਕੀਤਾ ਸੀ।
ਇਹ ਵੀ ਪੜ੍ਹੋ : ਆਸਟਰੇਲੀਆ ’ਚ ਟੀਮ ਇੰਡੀਆ ਦੇ ਨਾਂ ’ਤੇ ਹੋਈ ਠੱਗੀ, ਦੋਸ਼ੀ ਪੈਸੇ ਲੈ ਕੇ ਫ਼ਰਾਰ
ਇਕ ਨਿਊਜ਼ ਰਿਪੋਰਟ ਮੁਤਾਬਕ ਨਰਸ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਜਿਸ ਖਿਡਾਰੀ ਤੋਂ ਜਾਣਕਾਰੀ ਮੰਗੀ ਗਈ ਸੀ ਉਹ ਭਾਰਤ ਲਈ ਖੇਡ ਚੁੱਕਾ ਹੈ। ਅਜਿਹੇ ’ਚ ਉਕਤ ਕ੍ਰਿਕਟਰ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦੀ ਐਂਟੀ ਕਰਪਸ਼ਨ ਯੂੁਨਿਟ (ਏ. ਸੀ. ਯੂ.) ਨੂੰ ਇਸ ਬਾਰੇ ’ਚ ਸਾਰੀ ਜਾਣਕਾਰੀ ਦੇ ਦਿੱਤੀ ਹੈ।
ਸੋਸ਼ਲ ਮੀਡੀਆ ਜ਼ਰੀਏ ਹੋਇਆ ਸੀ ਰਾਬਤਾ
ਕ੍ਰਿਕਟਰ ਦੀ ਮੰਨੀਏ ਤਾਂ ਇਹ ਮਾਮਲਾ 30 ਸਤੰਬਰ ਦਾ ਹੈ ਤੇ ਉਕਤ ਨਰਸ ਦੱਖਣੀ ਦਿੱਲੀ ਦੇ ਕਿਸੇ ਹਸਪਤਾਲ ’ਚ ਕੰਮ ਕਰਦੀ ਸੀ। ਗ਼ੌਰ ਹੋਵੇ ਕਿ ਆਈ. ਪੀ. ਐੱਲ. ਦਾ 13ਵਾਂ ਸੀਜ਼ਨ 19 ਸਤੰਬਰ ਤੋਂ 10 ਨਵੰਬਰ ਤਕ ਖੇਡਿਆ ਗਿਆ ਸੀ। ਰਿਪੋਰਟ ’ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕ੍ਰਿਕਟਰ ਤੇ ਨਰਸ ਲਗਭਗ 3 ਸਾਲ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ’ਚ ਆਏ ਸਨ। ਨਰਸ ਨੇ ਖ਼ੁਦ ਨੂੰ ਕ੍ਰਿਕਟਰ ਦਾ ਫ਼ੈਨ ਦੱਸਿਆ ਸੀ ਤੇ ਕਿਹਾ ਸੀ ਕਿ ਉਹ ਦਿੱਲੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਡਾਕਟਰ ਹੈ। ਕ੍ਰਿਕਟਰ ਹਾਲ ’ਚ ਉਸ ਦੇ ਸੰਪਰਕ ’ਚ ਸੀ ਤੇ ਕੋਵਿਡ-19 ਦੇ ਇਨਫੈਕਸ਼ਨ ਤੋਂ ਬਚਣ ਲਈ ਉਸ ਤੋਂ ਸਲਾਹ ਲੈ ਰਿਹਾ ਸੀ।
ਇਹ ਵੀ ਪੜ੍ਹੋ : ਗਰਭ ਅਵਸਥਾ ਦੇ ਆਖ਼ਰੀ ਦਿਨਾਂ ’ਚ ਜਿੰਮ ’ਚ ‘ਵਰਕਆਊਟ’ ਕਰਦੀ ਦਿਖੀ ਅਨੁਸ਼ਕਾ, ਵੇਖੋ ਵੀਡੀਓ
ਸੱਟਾ ਲਾਉਣ ਲਈ ਜਾਨਣਾ ਚਾਹੁੰਦੀ ਸੀ ਪਲੇਇੰਗ ਇਲੈਵਨ
ਬੀ. ਸੀ. ਸੀ. ਆਈ. ਦੇ ਸੂਤਰਾਂ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਖਿਡਾਰੀ ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਰਹਿੰਦੀ ਹੈ ਜਾਂ ਫਿਰ ਉਹ ਕਿੱਥੇ ਕੰਮ ਕਰਦੀ ਹੈ। ਆਨਲਾਈਨ ਗੱਲਬਾਤ ਦੇ ਦੌਰਾਨ ਉਸ ਨੇ ਸੱਟਾ ਲਾਉਣ ਦੀ ਗੱਲ ਕਹੀ ਸੀ ਤੇ ਟੀਮ ਦੀ ਪਲੇਇੰਗ ਇਲੈਵਨ ਜਾਨਣਾ ਚਾਹੁੰਦੀ ਸੀ। ਕ੍ਰਿਕਟਰ ਨੇ ਕਿਹਾ ਕਿ ਉਸ ਨੇ ਨਰਸ ਨੂੰ ਚਿਤਾਵਨੀ ਦਿੱਤੀ ਕਿ ਉਹ ਪੁਲਸ ਨੂੰ ਇਸ ਬਾਰੇ ਦੱਸ ਦੇਵੇਗਾ ਜਿਸ ਤੋਂ ਬਾਅਦ ਨਰਸ ਨੇ ਕਿਹਾ ਕਿ ਉਹ ਸਾਰੇ ਮੈਸੇਜ ਡਿਲੀਟ ਕਰ ਦੇਵੇਗੀ ਤੇ ਇਸ ਬਾਰੇ ਕਿਸੇ ਨੂੰ ਨਹੀਂ ਦੱਸੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਾਂਗੁਲੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਅਡਾਨੀ ਦੀ ਕੰਪਨੀ ਨੇ ਰੋਕੇ 'ਤੇਲ' ਦੇ ਵਿਗਿਆਪਨ
NEXT STORY