ਜਲੰਧਰ : ਮੋਹਾਲੀ ਦੇ ਮੈਦਾਨ 'ਤੇ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਪੰਜਾਬ ਦੇ ਬੱਲੇਬਾਜ਼ ਕ੍ਰਿਸ ਗੇਲ ਆਪਣੇ ਮਜ਼ਾਕੀਆ ਅੰਦਾਜ਼ ਲਈ ਵੀ ਚਰਚਾ 'ਚ ਰਹੇ। ਦਰਅਸਲ, ਚੇਨਈ ਤੋਂ ਮਿਲੇ 171 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਪੰਜਾਬ ਨੇ ਤੂਫਾਨੀ ਸ਼ੁਰੂਆਤ ਕੀਤੀ ਸੀ। ਲੋਕੇਸ਼ ਰਾਹੁਲ ਨੇ ਹਰਭਜਨ ਦੀ ਪਹਿਲੇ ਹੀ 2 ਓਵਰਾਂ ਵਿਚ 41 ਦੌੜਾਂ ਲੁੱਟ ਲਈਆਂ। ਉੱਥੇ ਹੀ ਨਾਨ ਸਟ੍ਰਾਈਕ ਐਂਡ 'ਤੇ ਖੜੇ ਗੇਲ 2 ਵਾਰ ਮਸਤੀ ਕਰਦਿਆਂ ਦਿਸੇ।
ਚਾਹਲ ਨੇ ਫੜੇ ਗੇਲ ਦੇ ਪੈਰ

ਚੇਨਈ ਵੱਲੋਂ ਦੀਪਕ ਚਾਹਰ 9ਵਾਂ ਸੁੱਟਣ ਆਏ। ਬੱਲੇਬਾਜ਼ ਰਾਹੁਲ ਨੇ ਸਿੱਧੇ ਹੱਥਾਂ ਨਾਲ ਸ਼ਾਟ ਖੇਡਿਆ। ਗੇਂਦ ਸਿੱਧੀ ਨਾਨ ਸਟ੍ਰਾਈਕ ਦੀਆਂ ਵਿਕਟਾਂ ਨਾਲ ਟਕਰਾਈ। ਗੇਲ ਨਾਨ ਸਟ੍ਰਾਈਕ ਐਂਡ 'ਤੇ ਖੜੇ ਸੀ। ਗੇਲ ਆਪਣੀ ਕ੍ਰੀਜ਼ ਤੋਂ ਬਾਹਰ ਆ ਗਏ ਸੀ। ਇੰਨੀ ਹੀ ਦੇਰ ਵਿਚ ਦੀਪਕ ਗੇਂਦ ਫੜਨ ਅੱਗੇ ਆਏ ਤਾਂ ਗੇਲ ਨੇ ਉਸ ਦੇ ਨਾਲ ਮਜ਼ਾਕ ਸ਼ੁਰੂ ਕਰ ਦਿੱਤਾ। ਗੇਲ ਨੂੰ ਵੀ ਮਸਤੀ ਕਰਦਿਆਂ ਦੇਖ ਕੇ ਦੀਪਕ ਨੇ ਗੇਲ ਦੀਆਂ ਦੋਵੇਂ ਲੱਤਾਂ ਫੜ ਲਈਆਂ ਤਾਂ ਜੋ ਉਹ ਕ੍ਰੀਜ਼ ਦੇ ਅੰਦਰ ਵਾਪਸ ਨਾ ਜਾ ਸਕਣ।
ਅੰਪਾਇਰ ਨਾਲ ਵੀ ਮਸਤੀ ਕਰਦੇ ਦਿਸੇ ਗੇਲ

ਜਦੋਂ ਚੇਨਈ ਟੀਮ 5ਵਾਂ ਓਵਰ ਸੁੱਟ ਰਹੀ ਸੀ। ਗੇਂਦ ਦੀਪਕ ਦੇ ਹੱਥਾਂ ਵਿਚ ਸੀ। ਓਵਰ ਦੀ ਚੌਥੀ ਗੇਂਦ ਨੂੰ ਕ੍ਰਿਸ ਗੇਲ ਨੇ ਹਲਕੇ ਹੱਥਾਂ ਨਾਲ ਖੇਡ ਕੇ ਸਿੰਗਲ ਲੈਣ ਲਈ ਅੱਗੇ ਭੱਜੇ ਸੀ। ਉੱਧਰ ਕੇਦਾਰ ਜਾਧਵ ਨੇ ਗੇਲ ਨੂੰ ਹੋਲੀ ਭੱਜਦਾ ਦੇਖ ਗੇਂਦ ਸਿੱਧਾ ਵਿਕਟਾਂ ਵੱਲ ਮਾਰੀ। ਗੇਲ ਤਾਂ ਬਚ ਗਏ ਪਰ ਬ੍ਰੇਕ ਲਗਾਉਂਦਿਆਂ ਉਹ ਅੰਪਾਇਰ ਨਾਲ ਟਕਰਾ ਗਏ। ਮੈਦਾਨੀ ਅੰਪਾਇਰ ਵੀ ਗੇਲ ਨੂੰ ਨਸੀਹਤ ਦਿੰਦਿਆਂ ਹਸਦੇ ਦਿਸੇ।
ਆਇਰਲੈਂਡ ਵਿਰੁੱਧ ਵਿੰਡੀਜ਼ ਦੇ ਬੱਲੇਬਾਜ਼ ਕੈਂਪਬੇਲ ਤੇ ਹੋਪ ਨੇ ਖੇਡੀ ਧਮਾਕੇਦਾਰ ਪਾਰੀ
NEXT STORY