ਨਵੀਂ ਦਿੱਲੀ— ਕ੍ਰਿਕੇਟ ਇਕ ਅਜਿਹਾ ਖੇਡ ਹੈ ਜਿਸ 'ਚ ਖਿਡਾਰੀ ਚੰਗੇ ਪ੍ਰਦਰਸ਼ਨ ਦੀ ਬਦੌਲਤ ਬੁਲੰਦੀਆਂ ਵੀ ਛੂਹ ਸਕਦਾ ਹੈ। ਜੇਕਰ ਫਲੌਪ ਸਾਬਿਤ ਹੋਇਆ ਤਾਂ ਕਰੀਅਰ ਖਤਮ ਵੀ ਹੋ ਸਕਦਾ ਹੈ। ਕਿਸੇ ਖਿਡਾਰੀ ਨੂੰ ਜਦੋਂ ਮੌਕਾ ਮਿਲਦਾ ਹੈ ਤਾਂ ਉਸਦਾ ਉਦੇਸ਼ ਇਹੀ ਹੁੰਦਾ ਹੈ ਕਿ ਵਧੀਆ ਦੋੜਾਂ ਬਣਾ ਕੇ ਜਾਂ ਵਿਕਟਾਂ ਲੈ ਕੇ ਟੀਮ 'ਚ ਵਾਪਸੀ ਕੀਤੀ ਜਾਵੇ। ਅਜਿਹੇ 'ਚ 7 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਈ.ਪੀ.ਐੱਲ. ਸੀਜ਼ਨ 11 ਕੁਝ ਖਿਡਾਰੀਆਂ ਦੇ ਲਈ ਬਹੁਤ ਵਧੀਆ ਸਾਬਿਤ ਹੋਣ ਵਾਲਾ ਹੈ। ਪਰ ਉਹ ਇਸ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ ਤਾਂ ਉਹ ਸੰਨਿਆਸ ਵੀ ਲੈ ਸਕਦੇ ਹਨ। ਆਓ ਜਾਣਦੇ ਹਾਂ ਕਿਹੜੇ ਹਨ ਉਹ ਖਿਡਾਰੀ...
1. ਯੁਵਰਾਜ ਸਿੰਘ
ਕਦੀ ਲੰਬੇ-ਲੰਬੇ ਛਿੱਕੇ ਲਗਾਉਣ ਵਾਲੇ ਭਾਰਤੀ ਟੀਮ ਦੇ ਯੁਵਰਾਜ ਸਿੰਘ ਹੁਣ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਸੰਘਰਸ਼ ਕਰਦੇ ਦਿਖ ਰਹੇ ਹਨ। 36 ਸਾਲਾਂ ਯੁਵਰਾਜ ਨੇ ਟੀਮ ਇੰਡੀਆ ਦੇ ਲਈ 30 ਜੂਨ 2017 ਨੂੰ ਵੈਸਟਇੰਡੀਜ਼ ਦੇ ਵਿਰੁੱਧ ਆਖਰੀ ਇਕ ਦਿਨਾ ਮੈਚ ਖੇਡਿਆ ਸੀ। ਆਪਣੀ ਫਿਟਨੈਸ ਅਤੇ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਯੁਵਰਾਜ ਟੀਮ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੇ। ਹੁਣ ਯੁਵਰਾਜ ਦੇ ਕੋਲ ਆਈ.ਪੀ.ਐੱਲ. ਹੀ ਇਕ ਅਜਿਹਾ ਮੌਕਾ ਹੈ ਜਿਸ 'ਚ ਉਹ ਵਧੀਆ ਦੋੜਾਂ ਬਣਾ ਕੇ ਫਿਰ ਤੋਂ ਟੀਮ 'ਚ ਆਪਣੀ ਜਗ੍ਹਾ ਬਣਾ ਸਕਦੇ ਹਨ। ਪਰ ਉਹ ਫਲੌਪ ਰਹੇ ਤਾਂ ਉਨ੍ਹਾਂ ਦੀ ਟੀਮ 'ਚ ਫਿਰ ਜਗ੍ਹਾ ਬਣਾਉਣਾ ਮੁਸ਼ਕਲ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਸੰਨਿਆਸ ਲੈਣਾ ਪੈ ਸਕਦਾ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਯੁਵਰਾਜ ਨੂੰ 2 ਕਰੋੜ ਦੇ ਕੇ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ।
-2. ਗੌਤਮ ਗੰਭੀਰ
ਅਜਿਹਾ ਹੋ ਸਕਦਾ ਹੈ ਕਿ ਗੌਤਮ ਗੰਭੀਰ ਦਾ ਇਹ ਆਖਰੀ ਸੀਜ਼ਨ ਹੋਵੇ, ਕਿਉਂਕਿ ਉਨ੍ਹਾਂ ਨੇ ਨੀਲਾਮੀ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਆਪਣਾ ਆਖਰੀ ਸੀਜ਼ਨ ਦਿੱਲੀ ਡੇਅਰਡੇਵਿਲਜ਼ ਵੱਲੋਂ ਖੇਡਣਾ ਚਾਹੁੰਦੇ ਸਨ। ਉਥੇ ਹੀ ਗੰਭੀਰ ਪਿਛਲੇ 5 ਸਾਲ ਤੋਂ ਭਾਰਤ ਦੀ ਵਨਡੇ ਟੀਮ 'ਚੋਂ ਬਾਹਰ ਹੈ। ਉਨ੍ਹਾਂ ਨੇ ਆਪਣਾ ਆਖਰੀ ਵਨਡੇ 27 ਜਨਵਰੀ 2013 ਨੂੰ ਇੰਗਲੈਂਡ ਦੇ ਵਿਰੁੱਧ ਖੇਡਿਆ ਸੀ। ਦਿੱਲੀ ਦੀ ਕਪਤਾਨੀ ਕਰਨ ਵਾਲੇ ਗੰਭੀਰ ਜੇਕਰ ਟੀਮ ਨੂੰ ਆਈ.ਪੀ.ਐੱਲ. ਖਿਤਾਬ ਜਿੱਤਾ ਦਿੰਦਾ ਹੈ। ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਵਿਦਾਇਗੀ ਮੈਚ ਖੇਡਣ ਨੂੰ ਮਿਲੇ, ਨਹੀਂ ਤਾਂ ਉਨ੍ਹਾਂ ਨੂੰ ਵੀ ਵੀਰਿੰਦਰ ਸਹਿਵਾਗ ਦੀ ਤਰ੍ਹਾਂ ਮੈਦਾਨ ਦੇ ਬਾਹਰੋਂ ਹੀ ਕ੍ਰਿਕੇਟ ਨੂੰ ਅਲਵਿਦਾ ਕਹਿਣਾ ਪੈ ਸਕਦਾ ਹੈ।
3- ਹਰਭਜਨ ਸਿੰਘ
37 ਸਾਲਾਂ ਭਾਰਤੀ ਸਪਿਨਰ ਹਰਭਜਨ ਸਿੰਘ ਪਿਛਲੇ ਲਗਭਗ ਢਾਈ ਸਾਲ ਤੋਂ ਟੀਮ ਤੋਂ ਬਾਹਰ ਹਨ। ਉਨ੍ਹਾਂ ਨੇ ਆਪਣਾ ਆਖਰੀ ਵਨਡੇ 25 ਅਕਤੂਬਰ 2015 'ਚ ਸਾਊਥ ਅਫਰੀਕਾ ਦੇ ਖਿਲਾਫ ਖੇਡਿਆ ਸੀ। ਭੱਜੀ ਆਪਣੇ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਟੀਮ 'ਚ ਵਾਪਸੀ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਘਰੇਲੂ ਮੈਚਾਂ 'ਚ ਵੀ ਖਾਸ ਨਹੀਂ ਕੀਤਾ। ਉੱਥੇ ਇਸ ਬਾਰ ਚੇਨਈ ਸੁਪਰ ਕਿੰਗਜ਼ ਦੇ ਲਈ ਆਈ.ਪੀ.ਐੱਲ. ਖੇਡਣ ਵਾਲੇ ਭੱਜੀ ਦੇ ਕੋਲ ਮੌਕਾ ਹੈ ਕਿ ਉਹ ਆਪਣੀ ਫਿਰਕੀ ਅਤੇ ਆਲਰਾਊਂਡਰ ਪ੍ਰਦਰਸ਼ਨ ਨਾਲ ਟੀਮ ਚੋਣ ਕਰਤਾਵਾਂ ਦਾ ਧਿਆਨ ਆਪਣੀ ਵੱਖ ਖਿੱਚਣ, ਨਹੀਂ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਟੀਮ 'ਚੋਂ ਪੱਕਾ ਹੀ ਪੱਤਾ ਕੱਟਿਆ ਜਾਵੇ, ਜਿਸਦੀ ਵਜ੍ਹਾ ਨਾਲ ਉਨ੍ਹਾਂ ਕ੍ਰਿਕੇਟ ਤੋਂ ਸੰਨਿਆਸ ਲੈਣਾ ਪਵੇ।
ਜਾਣੋ BCCI ਦੇ ਨਵੇਂ ਆਕਸ਼ਨ ਬਾਰੇ, ਦਾਅਵ 'ਤੇ ਲੱਗੇ 10 ਕਰੋੜ
NEXT STORY