ਸਪੋਰਟਸ ਡੈਸਕ : ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਸ ਸੀਜ਼ਨ ਆਈ. ਪੀ. ਐੱਲ. ਦੇ ਜ਼ਰੀਏ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਪਿਛਲੇ ਸੀਜ਼ਨ ਤੋਂ ਲਗਾਤਾਰ ਦਿੱਲੀ ਲਈ ਖੇਡਣ ਵਾਲੇ ਰਿਸ਼ਭ ਪੰਤ ਤੋਂ ਟੀਮ ਨੂੰ ਉਮੀਦਾਂ ਵਧੀਆਂ ਹੋਣਗੀਆਂ। ਦਿੱਲੀ ਕੈਪੀਟਲਸ ਦੀ ਟੀਮ 'ਚ ਇਸ ਵਾਰ ਕੁਝ ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇਸ ਸੀਜ਼ਨ ਦਿੱਲੀ ਵੱਲੋਂ ਖੇਡਦੇ ਦਿਸਣਗੇ। 23 ਮਾਰਚ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲੀ ਸਾਰੀਆਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਨੂੰ ਆਪਣਾ ਪਹਿਲਾ ਮੈਚ 24 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿਚ ਮੁੰਬਈ ਇੰਡੀਅਨਸ ਖਿਲਾਫ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੋਵੇਂ ਖਿਡਾਰੀ ਇਕ-ਦੂਜੇ ਦੇ ਨਾਲ ਮਸਤੀ ਕਰਦੇ ਦਿਸ ਰਹੇ ਹਨ। ਦਰਅਸਲ ਇਸ ਵੀਡੀਓ ਵਿਚ ਧਵਨ ਪੰਤ ਦੇ ਸਰੀਰ 'ਤੇ ਬੈਠ ਕੇ ਸਵਾਹਾ-ਸਵਾਹਾ ਦਾ ਮੰਤਰ ਪੜ ਰਹੇ ਹਨ ਅਤੇ ਰਿਸ਼ਭ ਪੰਤ ਖੁੱਦ ਨੂੰ ਬਚਾਉਣ ਲਈ ਚੀਕ ਰਹੇ ਹਨ।
ਸ਼ਿਖਰ ਧਵਨ ਡ੍ਰੈਸਿੰਗ ਰੂਮ ਵਿਚ ਰਿਸ਼ਭ ਪੰਤ ਨੂੰ ਕਾਫੀ ਦੇਰ ਤੱਕ ਨੀਚੇ ਦਬਾ ਕੇ ਰੱਖਦੇ ਹਨ। ਇਸ ਦੌਰਾਨ ਪੰਤ ਮਨੂੰ ਬਚਾ ਲਓ ਕਹਿੰਦੇ ਹਨ ਅਤੇ ਆਖਰਕਾਰ ਧਵਨ ਨੂੰ ਤਰਸ ਆ ਜਾਂਦਾ ਹੈ ਅਤੇ ਉਹ ਕੁੱਦ ਉੱਠ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਦਿੱਲੀ ਟੀਮ ਨੇ ਇਸ ਸੀਜ਼ਨ ਦੇ ਨਾਲ-ਨਾਲ ਆਪਣੀ ਜਰਸੀ ਵੀ ਬਦਲ ਦਿੱਤੀ ਹੈ। ਦਿੱਲੀ ਟੀਮ ਹੁਣ ਤੱਕ ਆਈ. ਪੀ. ਐੱਲ. ਵਿਚ ਵੀ ਪਹੁੰਚਣ 'ਚ ਅਸਫਲ ਰਹੀ ਹੈ।
IPL 'ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਟਾਪ-5 ਬੱਲੇਬਾਜ਼
NEXT STORY