ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ-11 ਦਾ ਦੂਸਰਾ ਮੁਕਾਬਲਾ ਐਤਵਾਰ ਨੂੰ ਦਿੱਲੀ ਡੇਅਰਡੈਵਿਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚ ਖੇਡਿਆ ਗਿਆ। ਇਸ ਮੈਚ 'ਚ ਪੰਜਾਬ ਨੇ ਦਿੱਲੀ ਨੂੰ ਛੈ ਵਿਕਟਾਂ ਨਾਲ ਮਾਤ ਦਿੱਤੀ। ਦਿੱਲੀ ਦੇ ਕਪਤਾਨ ਗੌਤਮ ਗੰਭੀਰ ਨੇ ਆਪਣੀ ਟੀਮ ਨੂੰ ਜਿਤਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ, ਪਰ ਅਸ਼ਵਿਨ ਦੀ ਰਣਨੀਤੀਆਂ ਉਨ੍ਹਾਂ ਦੇ ਸਾਰੇ ਫਾਰਮੂਲਿਆਂ 'ਤੇ ਭਾਰੀ ਪਈ।
ਦੱਸ ਦਈਏ ਕਿ ਦਿੱਲੀ ਡੇਅਰਡੈਵਿਲਜ਼ ਦੇ ਕਪਤਾਨ ਗੌਤਮ ਗੰਭੀਰ ਨੇ ਦਿਖਾ ਦਿੱਤਾ ਕਿ ਚਾਹੇ ਹੀ ਉਹ 36 ਸਾਲ ਦੇ ਹੋ ਗਏ ਹਨ, ਪਰ ਉਨ੍ਹਾਂ ਦੇ ਅੰਦਰ ਹਜੇ ਬਹੁਤ ਕ੍ਰਿਕਟ ਬਾਕੀ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ 36 ਸਾਲ ਦੇ ਗੰਭੀਰ ਨੇ ਸਿਰਫ 36 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ।
ਆਈ.ਪੀ.ਐੱਲ. 'ਚ ਇਹ ਉਨ੍ਹਾਂ ਦੇ 36ਵਾਂ ਅੱਧ ਸੈਂਕੜਾ ਹੈ। ਗੰਭੀਰ ਨੇ ਸਿਰਫ ਆਈ.ਪੀ.ਐੱਲ.'ਚ ਜ਼ਿਆਦਾ ਅੱਧ ਸੈਂਕੜਾ ਬਣਾਉਣ ਵਾਲੇ ਖਿਡਾਰੀ ਹਨ, ਬਲਕਿ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਸੈਂਚੁਰੀ ਵਾਲੇ ਡੇਵਿਡ ਵਾਰਨਰ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਐਤਵਾਰ ਨੂੰ ਦੋਨਾਂ ਟੀਮਾਂ ਦੇ ਵਿਚਕਾਰ ਖੇਡੇ ਗਏ ਮੁਕਾਬਲੇ 'ਚ ਪੰਜਾਬ ਦੇ ਕਪਤਾਨ ਆਰ ਆਸ਼ਵਿਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਪੰਜਾਬ ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਦੇ ਓਪਨਰ ਕਾਲਿਨ ਮੁਨਰੋ ਤੀਸਰੇ ਹੀ ਓਵਰ 'ਚ ਅਫਗਾਨਿਸਤਾਨ ਦੇ ਸਪਿਨ ਗੇਂਦਬਾਜ਼ ਮੁਜੀਬ ਜ਼ਾਦਰਾਨ ਦੇ ਸ਼ਿਕਾਰ ਹੋ ਗਏ। ਮੁਨਰੋ ਨੇ 6 ਗੇਂਦਾਂ 'ਚ 4 ਦੋੜਾਂ ਬਣਾਈਆਂ।
ਦੂਸਰੇ ਪਾਸੇ ਖੜੇ ਗੌਤਮ ਗੰਭੀਰ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਦੇ ਸਕੋਰ ਨੂੰ ਸਮਾਨਜਨਕ ਸਥਿਤੀ 'ਚ ਪਹੁੰਚਾਇਆ। ਗੰਭੀਰ ਨੇ ਪੰਜਾਬ ਦੇ ਸਪਿਨਰ ਅਖਤਰ ਪਟੇਲ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਪਹਿਲੇ ਹੀ ਓਵਰ 'ਚ ਦੋ ਚੌਕੇ ਅਤੇ ਇਕ ਛਿੱਕਾ ਲਗਾ ਦਿੱਤਾ। ਗੰਭੀਰ ਨੇ ਸ਼੍ਰੇਅਸ ਅਈਅਰ ਦੇ ਨਾਲ ਮਿਲ ਕੇ 42 ਦੋੜਾਂ ਦੀ ਸਾਂਝੇਦਾਰੀ ਕੀਤੀ। ਗੰਭੀਰ ਨੇ ਸਿਰਫ 42 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਪੰਜ ਚੌਕੇ ਅਤੇ ਇਕ ਛਿੱਕੇ ਦੀ ਮਦਦ ਨਾਲ 55 ਦੋੜਾਂ ਦੀ ਪਾਰੀ ਖੇਡੀ।
ਇਨ੍ਹਾਂ 11 ਖਿਡਾਰੀਆਂ ਦੇ ਭਰੋਸੇ ਹੈਦਰਾਬਾਦ ਨੂੰ ਮਾਤ ਦੇ ਕੇ ਰਾਜਸਥਾਨ ਕਰਨਾ ਚਾਹੇਗੀ 'ਗ੍ਰੈਂਡ ਐਂਟਰੀ'
NEXT STORY