ਨਵੀਂ ਦਿੱਲੀ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ 2018 (ਆਈ.ਪੀ.ਐੱਲ-2018) 'ਚ ਪੁਆਇੰਟ ਟੇਬਲ 'ਤੇ ਇਸ ਸਮੇਂ ਚੋਟੀ 'ਤੇ ਵਿਰਾਜਮਾਨ ਚੇਨਈ ਸੁਪਰਕਿੰਗਸ (ਸੀ.ਐੱਸ.ਕੇ.) ਨੇ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਸ ਨੂੰ ਇਕਤਰਫਾ ਮੁਕਾਬਲੇ 'ਚ 64 ਦੌੜਾਂ ਨਾਲ ਹਰਾ ਦਿੱਤਾ। ਕਪਤਾਨ ਮਹਿੰਦਰ ਸਿੰਘ ਧੋਨੀ ਇਸ ਜਿੱਤ ਨਾਲ ਕਾਫੀ ਖੁਸ਼ ਨਜ਼ਰ ਆਏ ਪਰ ਉਨ੍ਹਾਂ ਦਾ ਇਕ ਡਰ ਵੀ ਸਾਹਮਣੇ ਆਇਆ। ਇਸ ਜਿੱਤ ਦੇ ਬਾਅਦ ਧੋਨੀ ਦੀ ਸਭ ਤੋਂ ਵੱਡੀ ਚਿੰਤਾ ਸਾਹਮਣੇ ਆਈ। ਟੀਮ ਦੇ ਖਿਡਾਰੀਆਂ ਦੀ ਉਮਰ ਅਤੇ ਫਿੱਟਨੈਸ ਨੂੰ ਕੇ ਉਨ੍ਹਾਂ ਨੇ ਅਹਿਮ ਗੱਲਾਂ ਕਹੀਆਂ।
ਧੋਨੀ ਨੇ ਕਿਹਾ, ''ਸਾਨੂੰ ਫਿੱਟਨੈਸ ਲੈਵਲ ਉਪਰ ਰਖਣਾ ਹੋਵੇਗਾ। ਸਾਡੇ 'ਚੋਂ ਜ਼ਿਆਦਾਤਰ ਖਿਡਾਰੀ 30 ਤੋਂ ਜ਼ਿਆਦਾ ਦੀ ਉਮਰ ਦੇ ਹਨ। ਇਹ ਟੂਰਨਾਮੈਂਟ ਕਾਫੀ ਲੰਬਾ ਹੈ। ਸਾਨੂੰ ਫਿੱਟ ਰਹਿਣਾ ਹੋਵੇਗਾ। ਤਜਰਬੇ ਦਾ ਬਹੁਤ ਵੱਡਾ ਫਰਕ ਪੈਂਦਾ ਹੈ। ਤੁਸੀਂ ਜਦੋਂ ਇਕ ਜਾਂ ਦੋ ਦੌੜਾਂ ਬਚਾ ਰਹੇ ਹੁੰਦੇ ਹੋ ਤਾਂ ਸੱਟ ਦਾ ਸ਼ਿਕਾਰ ਹੋਣ ਦਾ ਕੋਈ ਮਤਲਬ ਨਹੀਂ ਬਣਦਾ। ਪਹਿਲਾਂ ਕੇਦਾਰ ਜਾਧਵ, ਫਿਰ ਫਾਫ ਡੂ ਪਲੇਸਿਸ ਅਤੇ ਫਿਰ ਸੁਰੇਸ਼ ਰੈਨਾ। ਇਨ੍ਹਾਂ ਵੱਡੇ ਖਿਡਾਰੀਆਂ ਦੀ ਸੱਟ ਨਾਲ ਟੀਮ ਨੂੰ ਕਾਫੀ ਨੁਕਸਾਨ ਪੁੱਜਾ ਹੈ। ਰੈਨਾ ਨੇ ਹਾਲਾਂਕਿ ਸੱਟ ਤੋਂ ਵਾਪਸੀ ਕਰ ਲਈ ਹੈ ਜਦਕਿ ਕੇਦਾਰ ਤਾਂ ਟੂਰਨਾਮੈਂਟ ਤੋਂ ਹੀ ਬਾਹਰ ਹੋ ਗਏ ਹਨ।
ਧੋਨੀ ਨੇ ਕਿਹਾ ਕਿ ਸਹੀ ਗੱਲ ਦੱਸਾਂ ਤਾਂ ਇਸ ਦਾ ਬਹੁਤ ਜ਼ਿਆਦਾ ਅਸਰ ਨਹੀਂ ਪੈਂਦਾ। 2 ਸਾਲ ਜਦ ਸੀ.ਐੱਸ.ਕੇ. ਨਹੀਂ ਖੇਡੀ, ਤਾਂ ਮੈਂ ਪੁਣੇ ਰਾਈਜ਼ਿੰਗ ਸੁਪਰਜਾਇੰਟਸ ਦੇ ਲਈ ਖੇਡਿਆ। ਇੱਥੋਂ ਦੇ ਲੋਕਾਂ ਨੇ ਮੈਨੂੰ ਤੱਦ ਸੁਪੋਰਟ ਕੀਤਾ ਸੀ। ਤਾਂ ਹੁਣ ਮੇਰੀ ਵਾਰੀ ਹੈ ਕਿ ਮੈਂ ਉਨ੍ਹਾਂ ਲਈ ਕੁਝ ਕਰਾਂ। ਹਾਂ, ਇਹ ਚੇਨਈ ਸੁਪਰ ਕਿੰਗਸ ਹੈ ਨਾ ਕਿ ਪੁਣੇ ਸੁਪਰਕਿੰਗਸ ਪਰ ਸਤਵੇਂ ਗੇਮ ਦੇ ਅੰਤ ਤੱਕ ਅਸੀਂ ਇੱਥੇ ਹੋਰ ਯੈਲੋ ਜਰਸੀ ਦੇਖਾਂਗੇ।
IPL11 ਇਸ RCB ਦੇ ਤੇਜ਼ ਗੇਂਦਬਾਜ਼ਾਂ ਨੇ ਹੁਣ ਤੱਕ ਲਗਾਏ ਸਭ ਤੋਂ ਜ਼ਿਆਦਾ ਛੱਕੇ
NEXT STORY