ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਲੀਗ ਦੇ 11ਵੇਂ ਸੀਜ਼ਨ 'ਚ ਧਾਕੜ ਖਿਡਾਰੀ ਗੌਤਮ ਗੰਭੀਰ ਦਿੱਲੀ ਡੇਅਰਡੇਵਿਲ ਟੀਮ ਦੀ ਕਪਤਾਨੀ ਕਰਨਗੇ। ਲਗਾਤਾਰ 7 ਸਾਲ ਤਕ ਕੋਲਕਾਤਾ ਨਾਈਟ ਰਾਈਡਰ ਦੀ ਕਪਤਾਨੀ ਕਰ 2 ਵਾਰ ਟੂਰਨਾਮੈਂਟ ਜਿਤਾਉਣ ਵਾਲੇ ਗੰਭੀਰ ਦਾ ਇਸ ਸਾਲ ਸ਼ਾਹਰੁਖ ਦੀ ਫ੍ਰੈਂਚਾਈਜ਼ੀ ਨੇ ਸਾਥ ਛੱਡ ਦਿੱਤਾ। ਬਾਅਦ 'ਚ ਦਿੱਲੀ ਡੇਅਰਡੇਵਿਲ ਨੇ ਇਸ ਸ਼ਾਨਦਾਰ ਖਿਡਾਰੀ 'ਤੇ ਦਾਅ ਲਗਾਇਆ ਅਤੇ ਗੰਭੀਰ ਨੂੰ 2.8 ਕਰੋੜ 'ਚ ਖਰੀਦ ਲਿਆ। ਕੋਲਕਾਤਾ ਨੇ 2012 ਅਤੇ 2014 'ਚ ਗੰਭੀਰ ਦੀ ਕਪਤਾਨੀ 'ਚ ਆਈ.ਪੀ.ਐਲ. ਦਾ ਖਿਤਾਬ ਜਿੱਤਿਆ ਸੀ। ਟੀਮ ਨੇ ਹਾਲ ਹੀ 'ਚ ਉਸ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਹੈ।
ਗੰਭੀਰ 7 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਟੂਰਨਾਮੈਂਟ 'ਚ ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੌਟਿੰਗ ਨੂੰ ਟੀਮ ਕੋਚ ਦੇ ਰੂਪ ਪਾ ਕੇ ਬੇਹਦ ਖੁਸ਼ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਗੰਭੀਰ ਨੇ ਕਿਹਾ ਕਿ, '' ਮੈਨੂੰ ਲਗਦਾ ਹੈ ਕਿ ਰਿੱਕੀ ਪੌਂਟਿੰਗ ਇਕ ਜੇਤੂ ਸਮੂਹ ਦੇ ਨਾਲ ਚਲਦੇ ਆ ਰਹੇ ਹਨ ਅਤੇ ਤਿੰਨ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀ ਰਹੇ ਹਨ। ਇਕ ਖਿਡਾਰੀ ਅਤੇ ਕਪਤਾਨ ਦੇ ਤੌਰ 'ਤੇ ਉਨ੍ਹਾਂ ਕਈ ਉਤਰਾਅ-ਚੜਾਅ ਦੇਖੇ ਹਨÎ।
ਗੰਭੀਰ ਨੇ ਪੌਟਿੰਗ ਨੂੰ ਲੈ ਕੇ ਅੱਗੇ ਕਿਹਾ, '' ਉਨ੍ਹਾਂ ਲੰਬੇ ਸਮੇਂ ਆਸਟ੍ਰੇਲੀਆ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਹਰ ਤਰ੍ਹਾਂ ਦੇ ਹਾਲਾਤ ਦੇਖੇ ਹਨ ਅਤੇ ਕਿਸੇ ਖਿਡਾਰੀ ਤੋਂ ਉਸ ਦਾ ਸਰਵਸਰੇਸ਼ਠ ਪ੍ਰਦਰਸ਼ਨ ਕਿਸ ਤਰ੍ਹਾਂ ਲੈਣਾ ਹੈ ਪੌਟਿੰਗ ਨੂੰ ਚੰਗੀ ਤਰ੍ਹਾਂ ਪਤਾ ਹੈ।
IPL 2018 : ਸ਼ਮੀ ਦੀ ਜਗ੍ਹਾ ਖੇਡ ਸਕਦੈ ਇਹ ਧਾਕੜ ਗੇਂਦਬਾਜ਼
NEXT STORY