ਕੋਲਕਾਤਾ- ਨਿਤਿਸ਼ ਰਾਣਾ ਦੇ ਅਰਧ ਸੈਂਕੜੇ ਤੇ ਆਂਦ੍ਰੇ ਰਸੇਲ ਦੀ ਤੂਫਾਨੀ ਪਾਰੀ ਦੇ ਦਮ 'ਤੇ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਕੋਲਕਾਤਾ ਨਾਈਟ ਰਾਈਡਰਜ਼ ਨੇ ਇੱਥੇ ਦਿੱਲੀ ਡੇਅਰਡੇਵਿਲਜ਼ ਨੂੰ 71 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਆਈ. ਪੀ. ਐੱਲ.-11 ਵਿਚ ਫਿਰ ਤੋਂ ਜਿੱਤ ਦਾ ਰਸਤਾ ਫੜ ਲਿਆ। ਰਾਣਾ ਨੇ 8ਵੇਂ ਓਵਰ ਵਿਚ ਕ੍ਰੀਜ਼ 'ਤੇ ਕਦਮ ਰੱਖਣ ਤੋਂ ਬਾਅਦ ਇਕ ਪਾਸਾ ਸੰਭਾਲੀ ਰੱਖਿਆ ਤੇ 35 ਗੇਂਦਾਂ 'ਤੇ 59 ਦੌੜਾਂ ਦੀ ਪਾਰੀ ਖੇਡੀ। ਰਸੇਲ ਨੇ ਸਿਰਫ 12 ਗੇਂਦਾਂ 'ਤੇ 41 ਦੌੜਾਂ ਬਣਾਈਆਂ, ਜਿਸ ਵਿਚ ਛੇ ਛੱਕੇ ਸ਼ਾਮਲ ਹਨ। ਇਨ੍ਹਾਂ ਵਿਚੋਂ 40 ਦੌੜਾਂ ਉਸ ਨੇ ਮੁਹੰਮਦ ਸ਼ੰਮੀ ਦੀਆਂ 9 ਗੇਂਦਾਂ 'ਤੇ ਬਣਾਈਆਂ, ਜਿਹੜਾ ਪਤਨੀ ਦੇ ਦੋਸ਼ਾਂ ਤੋਂ ਬਾਅਦ ਪਹਿਲੀ ਵਾਰ ਈਡਨ ਗਾਰਡਨ 'ਤੇ ਖੇਡ ਰਿਹਾ ਸੀ।
ਰਾਣਾ ਤੇ ਰਸੇਲ ਨੇ ਪੰਜਵੀਂ ਵਿਕਟ ਲਈ 61 ਦੌੜਾਂ ਜੋੜੀਆ। ਉਸ ਤੋਂ ਪਹਿਲਾਂ ਰੌਬਿਨ ਉਥੱਪਾ (19 ਗੇਂਦਾਂ 'ਤੇ 35 ਦੌੜਾਂ) ਤੇ ਕ੍ਰਿਸ ਲਿਨ (29 ਗੇਂਦਾਂ 'ਤੇ 31 ਦੌੜਾਂ) ਨੇ ਦੂਜੀ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਤੋਂ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਹਾਸਲ ਕਰਨ ਵਾਲੇ ਕੇ. ਕੇ. ਆਰ. 9 ਵਿਕਟਾਂ 'ਤੇ 200 ਦੌੜਾਂ ਬਣਾਉਣ ਵਿਚ ਸਫਲ ਰਹੇ।
ਇਸ ਦੇ ਜਵਾਬ ਵਿਚ ਦਿੱਲੀ ਡੇਅਰਡੇਵਿਲਜ਼ ਦੀ ਟੀਮ 14.2 ਓਵਰਾਂ ਵਿਚ 129 ਦੌੜਾਂ 'ਤੇ ਸਿਮਟ ਗਈ। ਉਸ ਵਲੋਂ ਗਲੇਨ ਮੈਕਸਵੈੱਲ (22 ਗੇਂਦਾਂ 'ਤੇ 47 ਦੌੜਾਂ) ਤੇ ਰਿਸ਼ਭ ਪੰਤ (26 ਗੇਦਾਂ 'ਤੇ 43 ਦੌੜਾਂ) ਹੀ ਦੋਹਰੇ ਅੰਕ ਵਿਚ ਪਹੁੰਚ ਸਕੇ। ਕੇ. ਕੇ. ਆਰ. ਦੀ ਲਗਾਤਾਰ ਦੋ ਮੈਚਾਂ ਵਿਚ ਹਾਰ ਤੋਂ ਬਾਅਦ ਇਹ ਕੁਲ ਦੂਜੀ ਜਿੱਤ ਹੈ, ਜਦਕਿ ਡੇਅਰਡੇਵਿਲਜ਼ ਨੇ ਚੌਥੇ ਮੈਚ ਵਿਚ ਤੀਜੀ ਹਾਰ ਦਾ ਸਵਾਦ ਚੱਖਿਆ।
CWG 2018 : ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਖਿਡਾਰੀਆਂ ਦਾ ਰਿਹਾ ਬਿਹਤਰ ਪ੍ਰਦਰਸ਼ਨ
NEXT STORY