ਸਪੋਰਟਸ ਡੈਸਕ : ਏ. ਬੀ. ਡਿਵਿਲੀਅਰਜ਼ ਦੇ ਤੂਫਾਨੀ ਅਰਧ ਸੈਂਕੜੇ ਅਤੇ ਮਾਰਕਸ ਸਟੋਇਨਿਸ ਦੇ ਨਾਲ ਉਸ ਦੀ 100 ਤੋਂ ਵੱਧ ਦੀ ਸਾਂਝੇਦਾਰੀ ਤੋਂ ਬਾਅਦ 19ਵੇਂ ਓਵਰ ਵਿਚ ਨਵਦੀਪ ਸੈਣੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ. ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਬਣਾਈ। ਅਜਿਹੇ 'ਚ ਆਰ. ਸੀ. ਬੀ. ਦੇ ਕਪਤਾਨ ਕੋਹਲੀ ਮੈਦਾਨ 'ਤੇ ਆਪਣੀ ਗੁੱਸੇ ਵਾਲੇ ਸੁਭਾਅ ਲਈ ਜਾਣੇ ਜਾਂਦੇ ਹਨ। ਮੈਚ ਦੇ ਆਖਰੀ ਓਵਰ ਵਿਚ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਅਸ਼ਵਿਨ ਨੇ ਗਲਬਸ ਕੱਢ ਕੇ ਸੁੱਟ ਦਿੱਤੇ।
ਦਰਅਸਲ, 202 ਦੌੜਾਂ ਦਾ ਪਿੱਛਾ ਕਰਨ ਉੱਤਰੀ ਪੰਜਾਬ ਦੀ ਟੀਮ ਨੂੰ ਆਖਰੀ ਓਵਰ ਵਿਚ 27 ਦੌੜਾਂ ਦੀ ਜ਼ਰੂਰਤ ਸੀ। ਕ੍ਰੀਜ਼ 'ਤੇ ਆਰ. ਅਸ਼ਵਿਨ ਮੌਜੂਦ ਸੀ ਅਤੇ ਗੇਂਦ ਉਮੇਸ਼ ਯਾਦਵ ਦੇ ਹੱਥ ਵਿਚ ਸੀ। ਇਸ ਦੌਰਾਨ ਉਸ ਨੇ ਉਮੇਸ਼ ਯਾਦਵ ਦੀ ਪਹਿਲੀ ਗੇਂਦ 'ਤੇ ਛੱਕਾ ਲਗਾਇਆ ਜਿਸ ਤੋਂ ਬਾਅਦ ਟੀਮ ਦਾ ਹੌਂਸਲਾ ਹੋਰ ਉੱਚਾ ਹੋਇਆ। ਇਸ ਛੱਕੇ ਤੋਂ ਬਾਅਦ ਪੰਜਾਬ ਨੂੰ 5 ਗੇਂਦਾਂ 'ਤੇ 21 ਦੌੜਾਂ ਦੀ ਜ਼ਰੂਰਤ ਸੀ। ਆਰ. ਅਸ਼ਵਿਨ ਨੇ ਇਕ ਵਾਰ ਫਿਰ ਵੱਡਾ ਸ਼ਾਟ ਖੇਡਿਆ ਪਰ ਇਸ ਵਾਰ ਫਿਰ ਵੱਡਾ ਸ਼ਾਟ ਖੇਡਿਆ ਇਸ ਵਾਰ ਗੇਂਦ ਬਾਊਂਡਰੀ ਦੇ ਪਾਰ ਨਾ ਜਾ ਕੇ ਵਿਰਾਟ ਕੋਹਲੀ ਦੇ ਹੱਥ ਵਿਚ ਜਾ ਡਿੱਗੀ ਅਤੇ ਅਸ਼ਵਿਨ ਦੇ ਵਿਕਟ ਦਾ ਪਤਨ ਹੋ ਗਿਆ। ਇਸ ਦੌਰਾਨ ਵਿਰਾਟ ਨੇ ਕੈਚ ਫੜਨ ਤੋਂ ਬਾਅਦ ਅਸ਼ਵਿਨ ਦੀ ਤਾਰੀਫ ਕਰਨ ਲੱਗੇ। ਕੋਹਲੀ ਦੇ ਇਸ਼ਾਰੇ ਤੋਂ ਬਾਅਦ ਅਸ਼ਵਿਨ ਪਵੇਲੀਅਨ ਪਹੁੰਚਦੇ ਹੀ ਗਲਬਸ ਸੁੱਟਦੇ ਦਿਸੇ।
ਲਗਾਤਾਰ 6 ਮੈਚ ਹਾਰਨ ਨਾਲ ਸਾਡੀ ਰਾਹ ਮੁਸ਼ਕਲ ਹੋਈ : ਕੋਹਲੀ
NEXT STORY