ਬੈਂਗਲੁਰੂ— ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਲਗਾਤਾਰ 6 ਮੈਚ ਹਾਰਨ ਨਾਲ ਉਨ੍ਹਾਂ ਦੀ ਟੀਮ ਪ੍ਰਭਾਵਿਤ ਹੋਈ ਅਤੇ ਹੁਣ ਉਨ੍ਹਾਂ ਦੇ ਖਿਡਾਰੀ ਬਿਨਾ ਕੋਈ ਦਬਾਅ ਲਏ ਬਿਨਾ ਹਰ ਮੈਚ ਦਾ ਮਜ਼ਾ ਲੈਣ ਉਤਰਨਗੇ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਬੁੱਧਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ ਆਈ.ਪੀ.ਐੱਲ. ਮੈਚ 'ਚ 17 ਦੌੜਾਂ ਨਾਲ ਹਰਾਇਆ। ਕੋਹਲੀ ਨੇ ਮੈਚ ਦੇ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ, ''ਸਾਡਾ ਫੋਕਸ ਟੀਮ ਲਈ ਚੰਗਾ ਖੇਡਣਾ ਹੈ। ਲਗਾਤਾਰ 6 ਮੈਚਾਂ 'ਚ ਹਾਰਨ ਦਾ ਅਸਰ ਪਿਆ। ਕਿਸੇ ਵੀ ਟੀਮ ਨੇ ਅਜਿਹੇ ਹਾਲਾਤ ਦਾ ਸਾਹਮਣਾ ਨਹੀਂ ਕੀਤਾ। ਅਸੀਂ ਆਪਣੀ ਖੇਡ ਦਾ ਮਜ਼ਾ ਲੈਣ ਉਤਰਾਂਗੇ।
ਰਾਇਲ ਚੈਜੰਲਜ਼ਰ ਬੈਂਗਲੁਰੂ ਨੇ ਬੁੱਧਵਾਰ ਨੂੰ ਪੰਜਾਬ ਨੂੰ ਆਈ.ਪੀ.ਐੱਲ. ਮੈਚ 'ਚ 17 ਦੌੜਾਂ ਨਾਲ ਹਰਾਇਆ। ਕੋਹਲੀ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਸਾਡਾ ਫੋਕਸ ਟੀਮ ਲਈ ਚੰਗਾ ਖੇਡਣਾ ਹੈ। ਲਗਾਤਾਰ 6 ਮੈਚ ਮੈਚ ਹਾਰਨ ਦਾ ਅਸਰ ਪਿਆ। ਅਸੀਂ ਆਪਣੇ ਖੇਡ ਦਾ ਮਜ਼ਾ ਲੈਣ ਲਈ ਖੁਲ ਕੇ ਖੇਡ ਰਹੇ ਹਾਂ।'' ਆਰ.ਸੀ.ਬੀ. ਨੂੰ ਪਲੇਆਫ ਕੁਆਲੀਫਿਕੇਸ਼ਨ ਲਈ ਬਾਕੀ ਤਿੰਨੇ ਮੈਚ ਜਿੱਤਣੇ ਹੋਣਗੇ। ਕੋਹਲੀ ਨੇ ਅੱਗੇ ਕਿਹਾ, ''ਅਸੀਂ ਪੰਜ 'ਚੋਂ ਚਾਰ ਮੈਚ ਜਿੱਤੇ। ਅਸੀਂ ਪੰਜ ਵੀ ਜਿੱਤ ਸਕਦੇ ਸੀ। ਅਸੀਂ ਖੇਡ ਦਾ ਮਜ਼ਾ ਲੈ ਰਹੇ ਸੀ ਅਤੇ ਅੱਜ ਬਿਹਤਰੀਨ ਪ੍ਰਦਰਸ਼ਨ ਕੀਤਾ। ਸਾਨੂੰ ਪਤਾ ਹੈ ਕਿ ਅਸੀਂ ਕਿਵੇਂ ਖੇਡਦੇ ਹਾਂ ਅਤੇ ਦੁਨੀਆ ਨੂੰ ਵੀ ਪਤਾ ਹੈ ਕਿ ਅਸੀਂ ਕਿਵੇਂ ਖੇਡਦੇ ਹਾਂ।''
ਸਿੰਧੂ, ਸਮੀਰ ਨੇ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
NEXT STORY