ਸਪੋਰਟਸ ਡੈਸਕ : ਆਈ. ਪੀ. ਐੱਲ. ਦੇ ਮੌਜੂਦਾ ਸੀਜ਼ਨ ਦਾ 10ਵਾਂ ਮੈਚ ਅਚਾਨਕ ਵਿਵਾਦਾਂ ਵੱਲ ਵੱਧ ਗਿਆ ਹੈ। 30 ਮਾਰਚ ਨੂੰ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਫਿਰੋਜਸ਼ਾਹ ਕੋਟਲਾ ਗ੍ਰਾਊਂਡ 'ਤੇ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ। ਅਜਿਹੇ 'ਚ ਆਈ. ਪੀ. ਐੱਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਸੋਸ਼ਲ ਸਾਈਟ 'ਤੇ ਇਕ ਬੇਹੱਦ ਵਿਵਾਦਪੂਰਨ ਟਵੀਟ ਕੀਤਾ ਹੈ। ਲਲਿਤ ਮੋਦੀ ਦੇ ਇਸ ਟਵੀਟ ਤੋਂ ਇਕ ਵਾਰ ਫਿਰ ਆਈ. ਪੀ. ਐੱਲ. ਵਿਚ ਮੈਚ ਫਿਕਸਿੰਗ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋਣ ਲੱਗੀਆਂ ਹਨ।
ਦਰਅਸਲ ਮੋਦੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਟਵੀਟ ਕੀਤਾ ਹੈ ਜਿਸ ਵਿਚ ਉਸ ਨੇ ਲਿਖਿਆ, ''ਕੀ ਇਹ ਮਜ਼ਾਕ ਹੈ, ਇਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ। ਮੈਚ ਫਿਕਸਿੰਗ ਦਾ ਪੱਧਰ ਇੰਨਾ ਵੱਧ ਚੁੱਕਾ ਹੈ।'' ਮੋਦੀ ਨੇ ਬੀ. ਸੀ. ਸੀ. ਆਈ. ਅਧਿਕਾਰੀਆਂ 'ਤੇ ਤੰਜ ਕਸਦਿਆਂ ਲਿਖਿਆ, ''ਕਦੋਂ ਜਾਗੋਗੇ। ਇਹ ਬੇਹੱਦ ਸ਼ਰਮਨਾਕ ਹੈ ਕਿ ਕ੍ਰਿਕਟ ਦੇ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਹੈ।''

ਧਿਆਨ ਦੇਣ ਯੋਗ ਹੈ ਕਿ ਇਸ ਟਵੀਟ ਵਿਚ ਲਲਿਤ ਮੋਦੀ ਨੇ ਆਈ. ਪੀ. ਐੱਲ. ਵਿਚ ਸ਼ਨੀਵਾਰ ਨੂੰ ਦਿੱਲੀ ਅਤੇ ਕੋਲਕਾਤਾ ਵਿਚਾਲੇ ਹੋਏ ਮੈਚ ਦਾ ਇਕ ਵੀਡੀਓ ਵੀ ਪਾਇਆ ਹੈ। ਦਿੱਲੀ ਕੈਪੀਟਲਸ ਦੇ ਵਿਕਟਕੀਪਰ ਰਿਸ਼ਭ ਪੰਤ ਦਾ ਇਕ ਵੀਡੀਓ ਟਵੀਟ ਕੀਤਾ ਜਿਸ ਵਿਚ ਉਹ ਕਹਿ ਰਹੇ ਹਨ ਕਿ ਇਹ ਤਾਂ ਵੈਸੇ ਵੀ ਚੌਕਾ ਹੈ ਅਤੇ ਅਗਲੀ ਹੀ ਗੇਂਦ 'ਤੇ ਚੌਕਾ ਲੱਗਦਾ ਹੈ।

ਬੀ. ਸੀ. ਸੀ. ਆਈ. ਨੇ ਮਾਮਲੇ ਨੂੰ ਕੀਤਾ ਖਾਰਜ
ਬੀ. ਸੀ. ਸੀ. ਆਈ. ਨੇ ਇਸ ਪੂਰੇ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਇਹ ਸਭ ਗਲਤ ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ, ''ਪੰਤ ਨੇ ਆਪਣੇ ਇਸ ਪਲ (ਇਹ ਤਾਂ ਵੈਸੇ ਵੀ ਚੌਕਾ ਹੈ) ਨਾਲ ਪਹਿਲੇ ਕੀ ਕਿਹਾ ਉਸਨੂੰ ਕਿਸੇ ਨੇ ਨਹੀਂ ਸੁਣਿਆ। ਦਰਅਸਲ ਉਹ ਕਪਤਾਨ ਸ਼੍ਰੇਅਸ ਅਈਅਰ ਤੋਂ ਆਫ ਸਾਈਡ 'ਤੇ ਫੀਲਡਰ ਵਧਾਉਣ ਦੀ ਗੱਲ ਰਹੇ ਸੀ ਤਾਂ ਜੋ ਚੌਕਾ ਬਚਾਇਆ ਜਾ ਸਕੇ।''
ਕੀ ਹੈ ਪੂਰਾ ਮਾਮਲਾ
30 ਮਾਰਚ ਨੂੰ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਫਿਰੋਜਸ਼ਾਹ ਕੋਟਲਾ ਗ੍ਰਾਊਂਡ 'ਤੇ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ ਪਰ ਮੁਕਾਬਲਾ ਟਾਈ ਹੋ ਗਿਆ। ਆਖਰਕਾਰ ਸੁਪਰ ਓਵਰ ਵਿਚ ਦਿੱਲੀ ਨੇ ਬਾਜ਼ੀ ਮਾਰੀ ਪਰ ਸੋਸ਼ਲ ਮੀਡੀਆ ਵਿਚ ਪੰਤ ਦਾ ਇਕ ਵਾਇਰਲ ਵੀਡੀਓ ਵਿਚ ਕਹਿੰਦੇ ਹੋਏ ਸਣਿਆ ਜਾ ਰਿਹਾ ਹੈ, ''ਇਹ ਤਾਂ ਵੈਸੇ ਵੀ ਚੌਕਾ ਹੈ'' ਪੰਤ ਅਜਿਹਾ ਤਦ ਕਹਿੰਦੇ ਹਨ ਜਦੋਂ ਮੁਕਾਬਲਾ ਚੌਥੇ ਓਵਰ ਵਿਚ ਸੀ ਅਤੇ ਕੋਲਕਾਤਾ ਦੇ ਰਾਬਿਨ ਉੱਥਪਾ ਬੱਲੇਬਾਜ਼ੀ ਕਰ ਰਹੇ ਸੀ ਜਦਕਿ ਸੰਦੀਪ ਲਾਮਿਛਾਨੇ ਗੇਂਦਬਾਜ਼ੀ। ਤਦ ਸੰਦੀਪ ਦੀ ਅਗਲੀ ਗੇਂਦ 'ਤੇ ਉੱਥਪਾ ਨੇ ਚੌਕਾ ਲਾ ਦਿੱਤਾ।
ਸੁਰੇਸ਼ ਰੈਨਾ ਨੇ ਹਾਸਲ ਕੀਤੀ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਕ੍ਰਿਕਟਰ
NEXT STORY