ਦੁਬਈ- ਕਿੰਗਜ਼ ਇਲੈਵਨ ਪੰਜਾਬ ਤੋਂ ਮੈਚ ਹਾਰਨ ਦੇ ਬਾਅਦ ਆਰ. ਸੀ. ਬੀ. ਕਪਤਾਨ ਵਿਰਾਟ ਕੋਹਲੀ ਨਿਰਾਸ਼ ਦਿਖੇ। ਉਨ੍ਹਾਂ ਨੇ ਕਿਹਾ ਕਿ- ਹਾਂ, ਇਹ ਨਹੀਂ ਹੋਇਆ। ਮੈਨੂੰ ਲੱਗਦਾ ਹੈ ਕਿ ਅਸੀਂ ਗੇਂਦ ਦੇ ਨਾਲ ਮੱਧ ਪੜਾਅ 'ਚ ਵਧੀਆ ਸੀ। ਪੰਜਾਬ ਦੇ ਕੋਲ ਵਧੀਆ ਸ਼ੁਰੂਆਤ ਸੀ ਅਤੇ ਉਨ੍ਹਾਂ ਨੇ ਆਖਿਰ 'ਚ ਮੈਚ ਜਿੱਤ ਲਿਆ। ਸਾਡੇ ਲਈ ਅੱਜ ਦਾ ਦਿਨ ਵਧੀਆ ਨਹੀਂ ਸੀ। ਕੇ. ਐੱਲ. ਰਾਹੁਲ ਦੇ ਮਹੱਤਵਪੂਰਨ ਮੌਕਿਆਂ 'ਤੇ 2 ਕੈਚ ਛੱਡੇ। ਇਸ ਤੋਂ ਬਾਅਦ ਅਸੀਂ 35-40 ਦੌੜਾਂ ਵੱਧ ਦੇ ਦਿੱਤੀਆਂ। ਹੋ ਸਕਦਾ ਹੈ ਕਿ ਜੇਕਰ ਅਸੀਂ ਉਨ੍ਹਾਂ ਨੂੰ 180 ਦੌੜਾਂ 'ਤੇ ਰੋਕ ਦਿੱਤਾ ਹੁੰਦਾ ਹਾਂ ਅਸੀਂ ਪਿੱਛਾ ਕਰਦੇ ਹੋਏ ਸਮੇਂ 'ਚ ਦਬਾਅ 'ਚ ਨਹੀਂ ਆਉਂਦੇ।
ਕੋਹਲੀ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅਸੀਂ ਕਿੱਥੇ ਗਲਤ ਹਾਂ। ਮੈਨੂੰ ਆਪਣਾ ਹੱਥ ਉੱਪਰ ਰੱਖਣਾ ਹੈ ਅਤੇ ਕਹਿਣਾ ਹੈ ਕਿ ਅਸੀਂ ਕੁਝ ਮਹੱਤਵਪੂਰਨ ਮੌਕੇ ਗੁਆਏ। ਕੁਝ ਦਿਨ ਅਜਿਹੇ ਆਉਂਦੇ ਹਨ ਜਦੋਂ ਕ੍ਰਿਕਟ ਦੇ ਮੈਦਾਨ 'ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ। ਇਹ ਹੁੰਦੀਆਂ ਰਹਿਣਗੀਆਂ, ਸਾਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਹੁਣ ਇਹ ਅੱਗੇ ਵਧਣ ਦਾ ਸਮਾਂ ਹੈ। ਅਸੀਂ ਗਲਤੀਆਂ ਤੋਂ ਸਿੱਖ ਰਹੇ ਹਾਂ। ਕੋਹਲੀ ਬੋਲੇ- ਅਸੀਂ ਚੀਜ਼ਾਂ ਨੂੰ ਵਧੀਆ ਤਰ੍ਹਾਂ ਨਾਲ ਵਾਪਸ ਖਿੱਚ ਲਿਆ ਹੈ, ਇਸ ਦੇ ਲਈ ਅਸੀਂ ਸਮਝਦੇ ਹਾਂ ਕਿ ਇਕ ਟੀਮ ਦੇ ਰੂਪ 'ਚ ਕਿਵੇਂ ਕਰਨਾ ਹੈ।
IPL 2020 : ਪੰਜਾਬ ਦੇ ਕਪਤਾਨ ਨੇ ਇਸ ਵੱਡੀ ਜਿੱਤ 'ਤੇ ਦਿੱਤਾ ਵੱਡਾ ਬਿਆਨ
NEXT STORY