ਦੁਬਈ- ਕਿੰਗਜ਼ ਇਲੈਵਨ ਪੰਜਾਬ ਨੇ ਆਖਿਰਕਾਰ ਯੂ. ਏ. ਈ. 'ਚ ਆਪਣੇ ਵਧੀਆ ਰਿਕਾਰਡ ਨੂੰ ਕਾਇਮ ਰੱਖਦੇ ਹੋਏ ਆਰ. ਸੀ. ਬੀ. ਵਿਰੁੱਧ ਖੇਡਿਆ ਗਿਆ ਮਹੱਤਵਪੂਰਨ ਮੈਚ ਜਿੱਤ ਲਿਆ। ਪੰਜਾਬ ਦੇ ਲਈ ਕਪਤਾਨ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ। ਇਸ ਦੇ ਜਵਾਬ 'ਚ ਬੈਂਗਲੁਰੂ 97 ਦੌੜਾਂ ਨਾਲ ਮੈਚ ਹਾਰ ਗਿਆ। ਮੈਚ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਬਹੁਤ ਖੁਸ਼ ਦਿਖੇ। ਉਨ੍ਹਾਂ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਇਕ ਨੇਤਾ ਦੇ ਰੂਪ 'ਚ ਸਾਹਮਣੇ ਤੋਂ ਅਗਵਾਈ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਪੂਰੀ ਟੀਮ ਦਾ ਪ੍ਰਦਰਸ਼ਨ ਹੈ, ਅਸਲ 'ਚ ਮੈਂ ਖੁਸ਼ ਹਾਂ।
ਕੇ. ਐੱਲ. ਰਾਹੁਲ ਬੋਲੇ- ਮੈਂ ਮੈਕਸੀ ਨੂੰ ਕਿਹਾ ਕਿ ਮੈਂ ਆਪਣੀ ਬੱਲੇਬਾਜ਼ੀ ਨੂੰ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਰਿਹਾ। ਉਹ ਬੋਲੇ- ਤੁਸੀਂ ਮਜ਼ਾਕ ਕਰ ਰਹੇ ਹੋ। ਤੁਸੀਂ ਅਸਲ 'ਚ ਵਧੀਆ ਖੇਡ ਰਹੇ ਹੋ। ਟਾਸ ਦੇ ਦੌਰਾਨ ਮੈਂ ਇਕ ਕਪਤਾਨ ਦੇ ਰੁਪ 'ਚ ਆਉਂਦਾ ਹਾਂ। ਨਹੀਂ ਤਾਂ ਮੈਂ ਇਕ ਖਿਡਾਰੀ ਅਤੇ ਕਪਤਾਨ ਹੋਣਦੇ ਨਾਤੇ ਸੰਤੁਲਨ ਰੱਖਦਾ ਹਾਂ। ਵਿਸ਼ਲੇਸ਼ਕ, ਕੋਚ ਅਤੇ ਪ੍ਰਬੰਧਨ ਖੁਸ਼ ਹੋਣਗੇ।
ਰਵੀ ਬਿਸ਼ਨੋਈ ਦੇ ਪ੍ਰਦਰਸ਼ਨ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਅੰਡਰ-19 ਵਿਸ਼ਵ ਕੱਪ ਦੇਖਿਆ ਸੀ। ਉਸ 'ਚ ਬਹੁਤ ਰੋਮਾਂਚਕ ਮੈਚ ਸੀ। ਉਹ ਹਮੇਸ਼ਾ ਤਿਆਰ ਰਹਿੰਦੇ ਹਨ, ਜਦੋਂ ਮੈਂ ਗੇਂਦ ਸੁੱਟਦਾ ਹਾਂ। ਉਹ ਮੁਕਾਬਲੇ 'ਚ ਉਤਰਨਾ ਚਾਹੁੰਦੇ ਹਨ। ਦੱਸ ਦੇਈਏ ਕਿ ਕੇ. ਐੱਲ. ਰਾਹੁਲ ਤੋਂ ਇਲਾਵਾ ਇਸ ਮੈਚ 'ਚ ਰਵੀ ਅਤੇ ਮੁਰੂਗਨ ਅਸ਼ਵਿਨ ਨੇ ਵੀ 3-3 ਵਿਕਟਾਂ ਹਾਸਲ ਕੀਤੀਆਂ।
ਕੇ.ਐੱਲ. ਰਾਹੁਲ ਨੇ ਤੋੜਿਆ ਡੇਵਿਡ ਵਾਰਨਰ ਦਾ ਰਿਕਾਰਡ, ਇਸ ਮਾਮਲੇ 'ਚ ਬਣੇ ਨੰਬਰ 1 ਕਪਤਾਨ
NEXT STORY