ਦੁਬਈ (ਭਾਸ਼ਾ) : ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਦੇ ਖ਼ਿਤਾਬ ਜਿੱਤਣ ਵਿਚ ਨਾਕਾਮ ਰਹਿਣ ਲਈ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਤੋਂ ਖ਼ਰਾਬ ਪ੍ਰਦਰਸ਼ਨ ਨੂੰ ਵੀ ਜ਼ਿੰਮੇਦਾਰ ਮੰਨਿਆ ਹੈ, ਜੋ ਆਪਣੇ ਵੱਲੋਂ ਸਥਾਪਤ ਉੱਚ ਮਾਨਕਾਂ ਦੀ ਬਰਾਬਰੀ ਕਰਣ ਵਿਚ ਨਾਕਾਮ ਰਹੇ। ਸ਼ੁੱਕਰਵਾਰ ਨੂੰ ਅਬੂਧਾਬੀ ਵਿਚ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਐਲਿਮੀਨੇਟਰ ਵਿਚ 6 ਵਿਕਟਾਂ ਦੀ ਹਾਰ ਨਾਲ ਬੈਂਗਲੁਰੂ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਗਾਵਸਕਰ ਨੇ ਕਿਹਾ, 'ਉਸ ਨੇ (ਕੋਹਲੀ ਨੇ) ਆਪਣੇ ਲਈ ਜੋ ਉੱਚ ਪੱਧਰ ਸਥਾਪਤ ਕੀਤੇ ਹਨ, ਉਸ ਨੂੰ ਵੇਖਦੇ ਹੋਏ ਸ਼ਾਇਦ ਉਹ ਵੀ ਕਹੇਗਾ ਕਿ ਉਹ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਿਆ ਅਤੇ ਇਹ ਉਨ੍ਹਾਂ ਕਾਰਣਾਂ ਵਿਚੋਂ ਇਕ ਹੈ, ਜਿਸ ਦੇ ਕਾਰਨ ਆਰ.ਸੀ.ਬੀ. ਦੀ ਟੀਮ ਖ਼ਿਤਾਬ ਜਿੱਤਣ ਵਿਚ ਨਾਕਾਮ ਰਹੀ।'
ਇਹ ਵੀ ਪੜ੍ਹੋ: IPL ਤੋਂ ਬਾਹਰ ਹੋਣ ਮਗਰੋਂ ਭਾਵੁਕ ਹੋਏ ਕਪਤਾਨ ਵਿਰਾਟ ਕੋਹਲੀ, ਸਾਂਝੀ ਕੀਤੀ ਦਿਲ ਦੀ ਗੱਲ
ਉਨ੍ਹਾਂ ਕਿਹਾ, 'ਕਿਉਂਕਿ ਜਦੋਂ ਉਹ ਏ.ਬੀ. ਡਿਵਿਲੀਅਰਸ ਨਾਲ ਵੱਡੀਆਂ ਪਾਰੀਆਂ ਖੇਡਦਾ ਹੈ ਤਾਂ ਟੀਮ ਵੱਡਾ ਸਕੋਰ ਖੜ੍ਹਾ ਕਰਦੀ ਹੈ।' ਕੋਹਲੀ ਨੇ 121.35 ਦੇ ਸਟਰਾਇਕ ਰੇਟ ਨਾਲ 15 ਮੈਚਾਂ ਵਿਚ 450 ਤੋਂ ਕੁੱਝ ਜ਼ਿਆਦਾ ਦੌੜਾਂ ਬਣਾਈਆਂ ਅਤੇ ਉਨ੍ਹਾਂ ਦੀ ਟੀਮ ਨੂੰ ਜ਼ਿਆਦਾਤਰ ਸਮਾਂ ਵਿਚ ਦੇ ਓਵਰਾਂ ਵਿਚ ਦੌੜਾਂ ਬਣਾਉਣ ਲਈ ਜੂਝਨਾ ਪਿਆ। ਮਹਾਨ ਬੱਲੇਬਾਜ ਗਾਵਸਕਰ ਨੇ ਕਿਹਾ ਕਿ ਆਰ.ਸੀ.ਬੀ. ਦੀ ਗੇਂਦਬਾਜੀ ਵਿਚ ਧਾਰ ਦੀ ਕਮੀ ਸੀ ਜਿਸ ਨਾਲ ਕਿ ਉਹ ਵਿਰੋਧੀ ਟੀਮਾਂ ਨੂੰ ਲਗਾਤਾਰ ਚੁਣੌਤੀ ਦੇ ਕੇ ਜਿੱਤ ਦਰਜ ਕਰ ਸਕਣ। ਉਨ੍ਹਾਂ ਕਿਹਾ, 'ਗੇਂਦਬਾਜ਼ੀ ਹਮੇਸ਼ਾ ਤੋਂ ਉਨ੍ਹਾਂ ਦਾ ਕਮਜੋਰ ਪੱਖ ਰਿਹਾ ਹੈ। ਇਸ ਟੀਮ ਵਿਚ ਵੀ ਆਰੋਨ ਫਿੰਚ ਹਨ, ਜੋ ਚੰਗੇ ਟੀ20 ਖਿਡਾਰੀ ਹਨ, ਨੌਜਵਾਨ ਦੇਵਦੱਤ ਪੱਡਿਕਲ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਫਿਰ ਟੀਮ ਵਿਚ ਵਿਰਾਟ ਕੋਹਲੀ ਅਤੇ ਏ.ਬੀ. ਡਿਵਿਲੀਅਰਸ ਹਨ।'
ਇਹ ਵੀ ਪੜ੍ਹੋ: ਹੈਰਾਨੀਜਨਕ: ਮੰਗੇਤਰ ਨਾਲ ਬਰੇਕਅੱਪ ਮਗਰੋਂ ਨੌਜਵਾਨ ਨੇ ਖ਼ੁਦ ਨਾਲ ਹੀ ਕਰਾਇਆ ਵਿਆਹ, ਵੇਖੋ ਤਸਵੀਰਾਂ
ਗਾਵਸਕਰ ਦਾ ਇਹ ਵੀ ਮੰਨਣਾ ਹੈ ਕਿ ਟੀਮ ਨੂੰ ਅਜਿਹਾ ਖਿਡਾਰੀ ਭਾਲਣਾ ਹੋਵੇਗਾ ਜੋ ਫਿਨੀਸ਼ਰ ਦੀ ਭੂਮਿਕਾ ਨਿਭਾਅ ਸਕੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸ਼ਿਵਮ ਦੁਬੇ ਇਸ ਭੂਮਿਕਾ ਵਿਚ ਫਿੱਟ ਹੋ ਸਕਦੇ ਹਨ। ਸਨਰਾਈਜ਼ਰਸ ਖ਼ਿਲਾਫ਼ ਹਾਰ ਆਰ.ਸੀ.ਬੀ. ਦੀ ਲਗਾਤਾਰ 5ਵੀਂ ਹਾਰ ਸੀ। ਟੀਮ ਨੇ ਆਪਣੇ ਸ਼ੁਰੂਆਤੀ 10 ਵਿਚੋਂ 7 ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਸੀ ਪਰ ਇਸ ਦੇ ਬਾਅਦ ਰੱਸਤਾ ਭਟਕ ਗਈ।
ਇਹ ਵੀ ਪੜ੍ਹੋ: ਕ੍ਰਿਕਟਰ ਯੁਜਵੇਂਦਰ ਚਾਹਲ ਨੇ ਦੱਸੀ ਆਪਣੀ ਲਵਸਟੋਰੀ, ਕਿਵੇਂ ਪਈਆਂ ਧਨਾਸ਼੍ਰੀ ਨਾਲ ਪਿਆਰ ਦੀਆਂ ਪੀਘਾਂ
IPL ਤੋਂ ਬਾਹਰ ਹੋਣ ਮਗਰੋਂ ਭਾਵੁਕ ਹੋਏ ਕਪਤਾਨ ਵਿਰਾਟ ਕੋਹਲੀ, ਸਾਂਝੀ ਕੀਤੀ ਦਿਲ ਦੀ ਗੱਲ
NEXT STORY