ਨਵੀਂ ਦਿੱਲੀ : ਸ਼ਨੀਵਾਰ ਤੋਂ ਆਈ. ਪੀ. ਐੱਲ. 2020 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਲੀਗ ਵਿਚ ਹੁਣ ਤੱਕ 3 ਮੈਚ ਖੇਡੇ ਜਾ ਚੁੱਕੇ ਹਨ। ਟੂਰਨਾਮੈਂਟ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਖੇਡਿਆ ਗਿਆ ਅਤੇ ਆਈ.ਪੀ.ਐਲ. ਦੇ 13ਵੇਂ ਸੀਜ਼ਨ ਦੇ ਇਸ ਓਪਨਿੰਗ ਮੈਚ ਨੇ ਇਕ ਨਵਾਂ ਰਿਕਾਰਡ ਬਣਾ ਦਿੱਤਾ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ
ਦਰਅਸਲ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਬੀ.ਏ.ਆਰ.ਸੀ. ਇੰਡੀਆ (ਬਰਾਡਕਾਸਟ ਆਡੀਅਨਜ਼ ਰਿਸਰਚ ਕਾਊਂਸਲ ਇੰਡੀਆ) ਦੀ ਰੇਟਿੰਗ ਦਾ ਹਵਾਲਾ ਦਿੰਦੇ ਟਵੀਟ ਕਰਕੇ ਦੱਸਿਆ ਕਿ, 'ਡਰੀਮ11 ਆਈ.ਪੀ.ਐਲ. ਦੇ ਓਪਨਿੰਗ ਮੈਚ ਨੇ ਨਵਾਂ ਰਿਕਾਰਡ ਬਣਾ ਲਿਆ ਹੈ। ਬੀ.ਏ.ਆਰ.ਸੀ. ਅਨੁਸਾਰ ਮੈਚ ਦੇਖਣ ਲਈ 20 ਕਰੋੜ ਤੋਂ ਜ਼ਿਆਦਾ ਦਰਸ਼ਕਾਂ ਨੇ ਟਿਊਨਇਨ ਕੀਤਾ । ਦੇਸ਼ ਵਿਚ ਕਿਸੇ ਵੀ ਖੇਡ ਲੀਗ ਦੇ ਉਦਘਾਟਨ ਮੈਚ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ- ਕਿਸੇ ਵੀ ਲੀਗ ਨੂੰ ਉਸ ਦੇ ਪਹਿਲੇ ਮੈਚ ਵਿਚ ਇੰਨੀ ਵੱਡੀ ਗਿਣਤੀ ਵਿਚ ਦਰਸ਼ਕ ਨਹੀਂ ਮਿਲੇ ਹਨ।'
ਇਹ ਵੀ ਪੜ੍ਹੋ: PM ਮੋਦੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਕਰਨਗੇ ਗੱਲਬਾਤ, ਜਾਣੋ ਕਾਰਨ
ਜੋਕੋਵਿਚ ਨੇ ਇਟਾਲੀਅਨ ਓਪਨ ਖ਼ਿਤਾਬ ਜਿੱਤਿਆ
NEXT STORY