ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ 24 ਸਤੰਬਰ ਨੂੰ ਰਾਸ਼ਟਰਵਿਆਪੀ ਆਨਲਾਈਨ ਫਿਟ ਇੰਡੀਆ ਡਾਇਲਾਗ ਦੌਰਾਨ ਫਿਟਨੈੱਸ ਦੇ ਦੀਵਾਨਿਆਂ ਅਤੇ ਲੋਕਾਂ ਨਾਲ ਗੱਲ ਕਰਣਗੇ। ਇਸ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਦਾਕਾਰ ਮਿਲਿੰਦ ਸੋਮਣ ਦੇ ਇਲਾਵਾ ਹੋਰ ਲੋਕ ਵੀ ਹਿੱਸਾ ਲੈਣਗੇ, ਜਿਨ੍ਹਾਂ ਦੀ ਫਿਟਨੈੱਸ ਤੋਂ ਲੋਕ ਪ੍ਰੇਰਿਤ ਹੁੰਦੇ ਹਨ।
ਇਹ ਵੀ ਪੜ੍ਹੋ: IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਸ਼ਰਮਾ ਨੇ ਇੰਝ ਮਨਾਈ ਖ਼ੁਸ਼ੀ
ਇਸ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਪਿਛਲੇ 1 ਸਾਲ ਵਿਚ ਫਿਟਨੈਸ ਇੰਡੀਆ ਮੂਵਮੈਂਟ ਤਹਿਤ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਦੇਸ਼ ਭਰ ਤੋਂ ਵੱਖ-ਵੱਖ ਖ਼ੇਤਰਾਂ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ। ਪ੍ਰੈਸ ਬਿਆਨ ਅਨੁਸਾਰ ਫਿਟ ਇੰਡੀਆ ਫਰੀਡਮ ਰਨ, ਪਲਾਗ ਰਨ, ਸਾਇਕਲੋਥਾਨ, ਫਿਟ ਇੰਡੀਆ ਵੀਕ, ਫਿਟ ਇੰਡੀਆ ਸਕੂਲ ਸਰਟੀਫਿਕੇਟ ਅਤੇ ਹੋਰ ਪ੍ਰੋਗਰਾਮਾਂ ਵਿਚ ਸਾਢੇ 3 ਕਰੋੜ ਤੋਂ ਜਿਆਦਾ ਲੋਕਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ
IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਸ਼ਰਮਾ ਨੇ ਇੰਝ ਮਨਾਈ ਖ਼ੁਸ਼ੀ
NEXT STORY