ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਦਾ ਆਈ.ਪੀ.ਐਲ. 2020 ਵਿਚ ਹੁਣ ਤੱਕ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਹੈ ਅਤੇ ਇਹ ਟੀਮ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਇਕ ਵਾਰ ਫਿਰ ਟਾਪ 'ਤੇ ਪਹੁੰਚ ਗਈ ਹੈ। ਦਿੱਲੀ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਦਿਖਾਇਆ, ਜਿਸ ਕਾਰਨ ਟੀਮ 161 ਦੌੜਾਂ ਦੇ ਦਿੱਤੇ ਆਪਣੇ ਟੀਚੇ ਨੂੰ ਬਚਾਉਣ ਵਿਚ ਕਾਮਯਾਬੀ ਰਹੀ। ਇਸ ਜਿੱਤ ਨਾਲ ਦਿੱਲੀ ਦੇ 12 ਪੁਆਇੰਟ ਹੋ ਗਏ ਹਨ ਅਤੇ 6 ਮੈਚ ਜਿੱਤਣ ਵਾਲੀ ਇਕਮਾਤਸ ਟੀਮ ਹੈ।
ਉਥੇ ਹੀ ਰਾਜਸਥਾਨ ਦੀ ਇਹ 5ਵੀਂ ਹਾਰ ਹੈ। ਲਗਾਤਾਰ 4 ਮੈਚ ਹਾਰਨ ਤੋਂ ਬਾਅਦ ਰਾਜਸਥਾਨ ਨੇ ਵਾਪਸੀ ਕਰਦੇ ਹੋਏ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਐਤਵਾਰ ਨੂੰ ਜਿੱਤ ਦਰਜ ਕੀਤੀ ਸੀ ਪਰ ਉਹ ਇਸ ਜਿੱਤ ਦੇ ਕ੍ਰਮ ਨੂੰ ਅੱਗੇ ਨਹੀਂ ਵਧਾ ਸਕੀ ਅਤੇ ਦਿੱਲੀ ਤੋਂ ਹਾਰ ਕੇ 7ਵੇਂ ਸਥਾਨ 'ਤੇ ਆ ਗਈ ਹੈ। ਰਾਇਲਜ਼ ਹੁਣ ਸਿਰਫ਼ ਕਿੰਗਜ਼ ਇਲੈਵਨ ਪੰਜਾਬ ਤੋਂ ਇਕ ਨੰਬਰ ਉਪਰ ਹੈ, ਜੋ ਇਸ ਟੂਰਨਾਮੈਂਟਰ ਵਿਚ ਆਖ਼ਰੀ (8ਵੇਂ) ਸਥਾਨ 'ਤੇ ਹੈ।
ਦਿੱਲੀ ਦੇ ਬਾਅਦ ਮੁੰਬਈ ਇੰਡੀਅਨਜ਼ ਦੂਜੇ ਅਤੇ ਉਨ੍ਹਾਂ ਦੇ ਬਾਅਦ ਰਾਇਲ ਚੈਲੇਂਜ਼ਰਸ ਬੈਂਗਲੁਰੂ 10-10 ਪੁਆਇੰਟ ਨਾਲ ਤੀਜੇ ਸਥਾਨ 'ਤੇ ਹੈ। ਕੋਲਕਾਤਾ 8 ਪੁਆਇੰਟ ਨਾਲ ਚੌਥੇ ਨੰਬਰ 'ਤੇ ਹੈ, ਜਦੋਂਕਿ ਡੈਵਿਡ ਵਾਰਨਰ ਦੀ ਕਪਤਾਨੀ ਵਾਲੀ ਹੈਦਰਾਬਾਦ 6 ਅੰਕਾਂ ਨਾਲ ਪੰਜਵੇਂ ਸਥਾਲ 'ਤੇ ਬਣੀ ਹੋਈ ਹੈ। ਅਗਲੀ ਟੀਮ 3 ਵਾਰ ਦੀ ਆਈ.ਪੀ.ਐਲ. ਚੈਂਪੀਅਨ ਚੇਨਈ ਸੁਪਰ ਕਿੰਗਜ਼ ਹੈ, ਜਿਸ ਦੇ 8 ਮੈਚਾਂ ਵਿਚੋਂ 3 ਜਿੱਤਾਂ ਨਾਲ 6 ਪੁਆਇੰਟ ਹਨ।
ਓਰੇਂਜ ਕੈਪ
ਇਕ ਵਾਰ ਫਿਰ ਕਿੰਗਜ਼ ਇਲੈਵਨ ਦੇ ਕਪਤਾਨ ਕੇ.ਐਲ. ਰਾਹੁਲ ਨੇ ਆਈ.ਪੀ.ਐਲ. 2020 ਵਿਚ ਓਰੇਂਜ ਕੈਪ ਹੋਲਡ ਕੀਤੀ ਹੋਈ ਹੈ। ਉਨ੍ਹਾਂ ਨੇ ਆਈ.ਪੀ.ਐਲ. 2020 ਵਿਚ 64.50 ਦੀ ਓਸਤ ਨਾਲ ਹੁਣ ਤੱਕ 387 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਬਾਅਦ ਮਯੰਕ ਅਗਰਵਾਲ (337 ਦੌੜਾਂ) ਅਤੇ ਫਿਰ ਫਾਫ ਡੂ ਪਲੇਸਿਸ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਨੇ 307 ਦੌੜਾਂ ਬਣਾਈਆਂ ਹਨ। ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਰਾਜਸਥਾਨ ਖ਼ਿਲਾਫ਼ ਅਰਧ ਸੈਂਕੜ ਲਗਾਉਣਾ ਫ਼ਾਇਦੇਮੰਦ ਰਿਹਾ ਅਤੇ ਉਹ ਟਾਪ 5 ਵਿਚ ਆ ਗਏ ਹਨ। ਅਈਅਰ 289 ਦੌੜਾਂ ਨਾਲ ਚੌਥੇ ਸਥਾਨ 'ਤੇ ਹਨ, ਜਦੋਂ ਕਿ ਵਾਰਨ ਉਨ੍ਹਾਂ ਤੋਂ 14 ਦੌੜਾਂ ਪਿੱਛੇ ਹੁੰਦੇ ਹੋਏ 5ਵੇਂ ਨੰਬਰ 'ਤੇ ਹਨ।
ਪਰਪਲ ਕੈਪ
18 ਵਿਕਟਾਂ ਹਾਸਲ ਕਰਨੇ ਦੇ ਨਾਲ ਪਰਪਲ ਕੈਪ ਕਗਿਸੋ ਰਬਾਡਾ ਕੋਲ ਹੈ। ਦੂਜੇ ਨੰਬਰ 'ਤੇ ਜੋਰਫਾ ਆਰਚਰ ਹੈ, ਜਿਨ੍ਹਾਂ ਨੇ ਹੁਣ ਤੱਕ 12 ਵਿਕਟਾਂ ਹਾਸਲ ਕੀਤੀਆਂ ਹਨ। ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਕਰਮਵਾਰ ਮੁੰਬਈ ਦੇ ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ ਅਤੇ ਹੈਦਰਾਬਾਦ ਦੇ ਲੈਗ ਸਪਿਨਰ ਰਾਸ਼ਿਦ ਖ਼ਾਨ ਹਨ, ਜਿਨ੍ਹਾਂ ਨੇ 11 ਵਿਕਟਾਂ ਲਈਆਂ ਹਨ।
ਟਾਈਮ ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਈ ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਮਾਨਸੀ
NEXT STORY