ਬੈਂਗਲੁਰੂ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਮੁਹੱਈਆ ਕਰਾਉਣ ਲਈ ਆਪਣੇ ਫਾਊਂਡੇਸ਼ਨ ਜ਼ਰੀਏ ਸਾਢੇ 7 ਕਰੋੜ ਰੁਪਏ ਜੁਟਾਏ ਹਨ। ਭਾਰਤ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਬੁੱਧਵਾਰ ਨੂੰ ਦੇਸ਼ ਵਿਚ ਕੋਰੋਨਾ ਦੇ ਕਰੀਬ 3 ਲੱਖ 79 ਹਜ਼ਾਰ 257 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਸੰਖਿਆ 1 ਕਰੋੜ 83 ਲੱਖ 76 ਹਜ਼ਾਰ 524 ਹੋ ਗਈ।
ਇਹ ਵੀ ਪੜ੍ਹੋ : ਕ੍ਰਿਕਟਰ ਮੁਹੰਮਦ ਸ਼ਮੀ ਦੇ ਸਾਲੇ ਦੀ ਕੋਰੋਨਾ ਨਾਲ ਮੌਤ, ਹਸੀਨ ਜਹਾਂ ਨੇ ਹਸਪਤਾਲ ’ਤੇ ਲਾਏ ਗੰਭੀਰ ਦੋਸ਼
ਫਰੈਂਚਾਇਜ਼ੀ ਨੇ ਬਿਆਨ ਵਿਚ ਕਿਹਾ, ‘ਰਾਜਸਥਾਨ ਰਾਇਲਜ਼ ਨੂੰ ਇਹ ਘੋਸ਼ਣਾ ਕਰਦੇ ਹੋਏ ਖ਼ੁਸ਼ੀ ਹੈ ਕਿ ਕੋਵਿਡ-19 ਵਾਇਰਸ ਨਾਲ ਭਾਰਤ ਵਿਚ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮਦਦ ਪਹੁੰਚਾਉਣ ਲਈ ਕੋਵਿਡ ਰਾਹਤ ਲਈ ਸਾਢੇ 7 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।’ ਫਰੈਂਚਾਇਜ਼ੀ ਨੇ ਕਿਹਾ, ‘ਖਿਡਾਰੀਆਂ ਨਾਲ ਮਿਲ ਕੇ ਟੀਮ ਮਾਲਕਾਂ ਅਤੇ ਟੀਮ ਪ੍ਰਬੰਧਨ ਨੇ ਫੰਡ ਜੁਟਾਇਆ ਹੈ ਅਤੇ ਰਾਜਸਥਾਨ ਰਾਇਲਜ਼ ਦੀ ਕਲਿਆਨਕਾਰੀ ਸੰਸਥਾ ਰਾਇਲ ਰਾਜਸਥਾਨ ਫਾਊਂਡੇਸ਼ਨ (ਆਰ.ਆਰ.ਐਫ.) ਅਤੇ ਬ੍ਰਿਟਿਸ਼ ਏਸ਼ੀਆਈ ਟਰੱਸਟ (ਬੀ.ਏ.ਟੀ.) ਨਾਲ ਕੰਮ ਕਰ ਰਹੇ ਹਨ।’
ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
MI vs RR : ਡੀਕਾਕ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੁੰਬਈ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ
NEXT STORY