ਸਪੋਰਟਸ ਡੈਸਕ- ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੰਗਲਵਾਰ ਨੂੰ ਖੇਡੇ ਗਏ ਆਈ. ਪੀ. ਐੱਲ. 2022 ਦੇ 5ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ 61 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸੇ ਦੇ ਨਾਲ ਹੀ ਸਾਰੀਆਂ ਟੀਮਾਂ ਨੇ ਇਕ-ਇਕ ਮੈਚ ਖੇਡ ਲਿਆ ਹੈ। ਅਜਿਹੇ 'ਚ ਪੁਆਇੰਟ ਟੇਬਲ 'ਚ ਸਭ ਤੋਂ ਮਜ਼ਬੂਤ ਟੀਮ ਰਾਜਸਥਾਨ ਉੱਭਰ ਕੇ ਨਿਕਲੀ ਹੈ ਜੋ 3.050 ਨੈਟ ਰਨ ਰੇਟ ਦੇ ਕਾਰਨ ਚੋਟੀ 'ਤੇ ਹੈ। ਰਾਜਸਥਾਨ ਦੇ ਪਹਿਲੇ ਮੈਚ 'ਚ 2 ਅੰਕ ਹੋ ਗਏ ਹਨ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਫਿਰ ਚੁਣੇ ਗਏ ਦੇਸ਼ ਦੇ ਮਸ਼ਹੂਰ ਸੈਲੀਬ੍ਰਿਟੀ ਬ੍ਰਾਂਡ, ਰਣਵੀਰ ਸਿੰਘ ਨੇ ਅਕਸ਼ੈ ਨੂੰ ਪਛਾੜਿਆ
ਇਸ ਦੇ ਨਾਲ ਹੀ ਦਿੱਲੀ ਕੈਪੀਟਲਜ਼, ਪੰਜਾਬ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਤੇ ਗੁਜਰਾਤ ਟਾਈਟਨਸ ਨੇ ਵੀ ਆਪਣੇ ਪਹਿਲੇ ਮੈਚ ਜਿੱਤੇ ਹਨ ਤੇ ਇਨ੍ਹਾਂ ਟੀਮਾਂ ਦੇ ਵੀ 2-2 ਅੰਕ ਹਨ। ਪਰ ਰਨ ਰੇਟ ਕਾਰਨ ਦਿੱਲੀ ਦੂਜੇ (0.914 ਨੈਟ ਰਨ ਰੇਟ), ਪੰਜਾਬ ਤੀਜੇ (0.697 ਨੈਟ ਰਨ ਰੇਟ), ਕੇ. ਕੇ. ਆਰ. ਚੌਥੇ (0.639 ਨੈਟ ਰਨ ਰੇਟ) ਤੇ ਗੁਜਰਾਤ ਪੰਜਵੇਂ (0.286 ਨੈਟ ਰਨ ਰੇਟ) ਸਥਾਨ 'ਤੇ ਹਨ।
ਜਦਕਿ ਆਪਣਾ ਪਹਿਲਾ ਮੈਚ ਹਾਰਨ ਵਾਲੀ ਟੀਮਾਂ 'ਚ ਲਖਨਊ ਸੁਪਰ ਜਾਇੰਟਸ ਸਮੇਤ ਚੇਨਈ ਸੁਪਰ ਕਿੰਗਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਸ਼ਾਮਲ ਹਨ। ਇਹ ਸਾਰੀਆਂ ਟੀਮਾਂ ਨੈਟ ਰਨ ਰੇਟ ਕਾਰਨ ਕ੍ਰਮਵਾਰ ਛੇਵੇਂ, ਸਤਵੇਂ, ਅੱਠਵੇਂ, ਨੌਵੇਂ ਤੇ ਦਸਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ : AB ਡਿਵਿਲੀਅਸ ਨੂੰ ਯਾਦ ਕਰਦਿਆਂ ‘ਭਾਵੁਕ’ ਹੋਇਆ ਵਿਰਾਟ ਕੋਹਲੀ
ਆਰੇਂਜ ਕੈਪ
ਆਰ. ਸੀ. ਬੀ. ਦੇ ਫਾਫ ਡੁਪਲੇਸਿਸ ਪਹਿਲੇ ਮੈਚ 'ਚ 88 ਦੌੜਾਂ ਦੀ ਹਾਈਐਸਟ ਪਾਰੀ ਦੇ ਨਾਲ ਆਰੇਂਜ ਕੈਪ ਹੋਲਡ ਕੀਤੇ ਹੋਏ ਹਨ। ਦੂਜੇ ਨੰਬਰ 'ਤੇ ਮੁੰਬਈ ਦੇ ਈਸ਼ਨ ਕਿਸ਼ਨ ਹਨ ਜਿਨ੍ਹਾਂ ਦੀਆਂ 81 ਦੌੜਾਂ ਹਨ। ਚੋਟੀ ਦੇ ਪੰਜ ਬੱਲੇਬਾਜ਼ਾਂ 'ਚ ਸਨਰਾਈਜ਼ਰਜ਼ ਦੇ ਐਡੇਨ ਮਾਰਕਰਮ ਤੀਜੇ ਨੰਬਰ 'ਤੇ ਹਨ ਜਿਨ੍ਹਾਂ ਦੀਆਂ 57 ਦੌੜਾਂ ਹਨ। ਚੌਥੇ ਤੇ ਪੰਜਵੇਂ ਨੰਬਰ 'ਤੇ ਕ੍ਰਮਵਾਰ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਤੇ ਲਖਨਊ ਦੇ ਦੀਪਕ ਹੁੱਡਾ ਹਨ ਜਿਨ੍ਹਾਂ ਦੀਆਂ 55-55 ਦੌੜਾਂ ਹਨ।
ਪਰਪਲ ਕੈਪ
ਦਿੱਲੀ ਟੀਮ ਦੇ ਕੁਲਦੀਪ ਯਾਦਵ ਨੇ 3 ਵਿਕਟਾਂ ਦੇ ਨਾਲ ਪਰਪਲ ਕੈਪ ਹੋਲਡ ਕੀਤੀ ਹੋਈ ਹੈ। ਇਸੇ ਦੇ ਨਾਲ ਚੋਟੀ ਦੇ ਪੰਜ 'ਚ ਹੋਰ ਚਾਰ ਗੇਂਦਬਾਜ਼ ਲਖਨਊ ਦੇ ਡਵੇਨ ਬ੍ਰਾਵੋ, ਰਾਜਸਥਾਨ ਦੇ ਯੁਜਵੇਂਦਰ ਚਾਹਲ, ਗੁਜਰਾਤ ਦੇ ਮੁਹੰਮਦ ਸ਼ੰਮੀ ਤੇ ਮੁੰਬਈ ਦੇ ਬੇਸਿਲ ਥੰਪੀ ਹਨ ਜਿਨ੍ਹਾਂ ਦੇ ਨਾਂ 3-3 ਵਿਕਟਾਂ ਹਨ ਪਰ ਔਸਤ ਦੇ ਨਾਲ ਕ੍ਰਮਵਾਰ ਦੂਜੇ, ਤੀਜੇ, ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
AB ਡਿਵਿਲੀਅਸ ਨੂੰ ਯਾਦ ਕਰਦਿਆਂ ‘ਭਾਵੁਕ’ ਹੋਇਆ ਵਿਰਾਟ ਕੋਹਲੀ
NEXT STORY