ਮੁੰਬਈ- ਦਿੱਲੀ ਕੈਪੀਟਲਸ ਦੇ ਹੱਥੋਂ ਆਈ. ਪੀ. ਐੱਲ. ਦੇ ਮੈਚ ਵਿਚ 21 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਇਕ ਇਕਾਈ ਦੇ ਰੂਪ ਵਿਚ ਉਸਦੀ ਟੀਮ ਦਬਾਅ ਵਿਚ ਸੀ ਅਤੇ ਬਾਕੀ ਦੇ ਮੈਚਾਂ ਵਿਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿਚ ਵਾਧੂ ਮਿਹਨਤ ਕਰਨੀ ਹੋਵੇਗੀ। ਜਿੱਤ ਦੇ ਲਈ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਅੱਠ ਵਿਕਟਾਂ 'ਤੇ 186 ਦੌੜਾਂ ਹੀ ਬਣਾ ਸਕੀ।

ਇਹ ਖ਼ਬਰ ਪੜ੍ਹੋ- ਐਂਡੀ ਮਰੇ ਬੀਮਾਰੀ ਦੇ ਕਾਰਨ ਜੋਕੋਵਿਚ ਦੇ ਵਿਰੁੱਧ ਮੈਚ ਤੋਂ ਹਟੇ
ਵਿਲੀਅਮਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਚੰਗੀ ਬੱਲੇਬਾਜ਼ੀ ਕੀਤੀ। ਮੈਦਾਨ ਛੋਟਾ ਸੀ ਅਤੇ ਤਰੇਲ ਵੀ ਸੀ। ਜੇਕਰ ਸਾਡੇ ਕੋਲ ਵਿਕਟਾਂ ਬਚੀਆਂ ਹੁੰਦੀਆਂ ਤਾਂ ਹਾਲਾਤ ਕੁਝ ਹੋਰ ਹੁੰਦੇ। ਅਸੀਂ ਉਨ੍ਹਾਂ ਨੂੰ ਦਬਾਅ ਬਣਾਉਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਕ ਟੀਮ ਦੇ ਰੂਪ ਵਿਚ ਸਾਡੇ 'ਤੇ ਦਬਾਅ ਬਣ ਗਿਆ ਸੀ। ਅਜੇ ਕੁਝ ਮੈਚ ਬਾਕੀ ਹਨ ਅਤੇ ਸਾਨੂੰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਵਿਚ ਜ਼ਿਆਦਾ ਮਿਹਨਤ ਕਰਨੀ ਹੋਵੇਗੀ। ਵੱਡੀਆਂ ਸਾਂਝੇਦਾਰੀਆਂ ਬਣਾਉਣੀਆਂ ਹੋਣਗੀਆਂ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ 'ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਵਾਰਨਰ ਨੇ ਹੈਦਰਾਬਾਦ ਵਿਰੁੱਧ ਖੇਡੀ ਰਿਕਾਰਡ ਤੋੜ ਪਾਰੀ, ਦੇਖੋ ਅੰਕੜੇ
NEXT STORY