ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਦਿੱਲੀ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਵਾਰਨਰ ਨੇ ਹੈਦਰਾਬਾਦ ਦੇ ਵਿਰੁੱਧ 58 ਗੇਂਦਾਂ ਦਾ ਸਾਹਮਣਾ ਕੀਤਾ ਅਤੇ 92 ਦੌੜਾਂ ਬਣਾਈਆਂ। ਜਿਸ ਵਿਚ ਉਨ੍ਹਾਂ ਨੇ 12 ਚੌਕੇ ਅਤੇ 3 ਛੱਕੇ ਲਗਾਏ। ਹਾਲਾਂਕਿ ਵਾਰਨਰ ਇਸ ਮੈਚ ਵਿਚ ਸੈਂਕੜਾ ਬਣਾਉਣ ਤੋਂ ਰਹਿ ਗਏ ਪਰ ਉਨ੍ਹਾਂ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਕਰ ਲਿਆ ਹੈ। ਵਾਰਨਰ ਟੀ-20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ ਨੇ ਮੁੰਬਈ ਦੇ ਬਾਂਦਰਾ 'ਚ ਲਿਆ ਘਰ, ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼
ਵਾਰਨਰ ਨੇ ਹੈਦਰਾਬਾਦ ਦੇ ਵਿਰੁੱਧ 92 ਦੌੜਾਂ ਦੀ ਪਾਰੀ ਖੇਡਦੇ ਹੋਏ ਕ੍ਰਿਸ ਗੇਲ ਦਾ ਟੀ-20 ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਤੋੜ ਦਿੱਤਾ ਹੈ। ਵਾਰਨਰ ਦੇ ਨਾਂ ਹੁਣ ਟੀ-20 ਫਾਰਮੈੱਟ ਵਿਚ 89 ਅਰਧ ਸੈਂਕੜੇ ਹੋ ਗਏ ਹਨ। ਇਸ ਦੇ ਨਾਲ ਹੀ ਕ੍ਰਿਸ ਗੇਲ ਦੇ ਨਾਂ 88 ਅਰਧ ਸੈਂਕੜੇ ਹਨ ਅਤੇ ਉਹ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਏ ਹਨ।
ਇਸ ਮੈਚ ਵਿਚ ਵਾਰਨਰ ਨੇ 3 ਛੱਕੇ ਲਗਾਏ ਹਨ। ਉਹ ਟੀ-20 ਫਾਰਮੈੱਟ ਵਿਚ 400 ਜਾਂ ਉਸ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਤੀਜੇ ਆਸਟਰੇਲੀਆਈ ਖਿਡਾਰੀ ਬਣ ਗਏ ਹਨ। ਵਾਰਨਰ ਤੋਂ ਪਹਿਲਾਂ ਟੀ-20 ਫਾਰਮੈੱਟ ਵਿਚ ਆਸਟਰੇਲੀਆ ਦੇ ਲਈ 400 ਜਾਂ ਉਸ ਤੋਂ ਜ਼ਿਆਦਾ ਛੱਕੇ ਸਿਰਫ ਸ਼ੇਨ ਵਾਟਸਨ ਤੇ ਆਰੋਨ ਫਿੰਚ ਨੇ ਹੀ ਲਗਾਏ ਹਨ। ਦੇਖੋ ਵਾਰਨਰ ਦੇ ਰਿਕਾਰਡ-
ਟੀ-20 ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
89- ਡੇਵਿਡ ਵਾਰਨਰ
88- ਕ੍ਰਿਸ ਗੇਲ
76- ਵਿਰਾਟ ਕੋਹਲੀ
ਟੀ-20 ਵਿਚ 1000 ਪਲਸ ਚੌਕੇ ਅਤੇ 400 ਪਲਸ ਛੱਕੇ
ਕ੍ਰਿਸ ਗੇਲ- 1132 ਚੌਕੇ + 1056 ਛੱਕੇ
ਆਰੋਨ ਫਿੰਚ- 1013 ਚੌਕੇ + 426 ਛੱਕੇ
ਡੇਵਿਡ ਵਾਰਨਰ- 1043 ਚੌਕੇ + 400 ਛੱਕੇ
ਇਹ ਖ਼ਬਰ ਪੜ੍ਹੋ- ਐਂਡੀ ਮਰੇ ਬੀਮਾਰੀ ਦੇ ਕਾਰਨ ਜੋਕੋਵਿਚ ਦੇ ਵਿਰੁੱਧ ਮੈਚ ਤੋਂ ਹਟੇ
ਟੀ-20 ਫਾਰਮੈੱਟ ਵਿਚ ਸਭ ਤੋਂ ਜ਼ਿਆਦਾ 90 ਪਲਸ ਸਕੋਰ
34- ਕ੍ਰਿਸ ਗੇਲ
15- ਡੇਵਿਡ ਵਾਰਨਰ
13- ਲਯੂਕ ਕਾਈਟ
12- ਕੇ. ਐੱਲ. ਰਾਹੁਲ
12- ਸ਼ੇਨ ਵਾਟਸਨ
ਆਸਟਰੇਲੀਆਈ ਬੱਲੇਬਾਜ਼ ਵਲੋਂ ਟੀ-20 ਵਿਚ ਸਭ ਤੋਂ ਜ਼ਿਆਦਾ ਛੱਕੇ
467- ਸ਼ੇਨ ਵਾਟਸਨ
426- ਆਰੋਨ ਫਿੰਚ
400- ਡੇਵਿਡ ਵਾਰਨਰ
ਟੀ-20 ਵਿਚ ਸਭ ਤੋਂ ਜ਼ਿਆਦਾ ਛੱਕੇ
1056- ਗੇਲ
772- ਪੋਲਾਰਡ
544- ਰਸੇਲ
485 - ਮੈਕੁਲਮ
467 - ਵਾਟਸਨ
436 - ਡਿਵੀਲੀਅਰਸ
429 - ਰੋਹਿਤ ਸ਼ਰਮਾ
426 - ਫਿੰਚ
420 - ਮੁਨਰੋ
400 - ਵਾਰਨਰ*
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭੁਵਨੇਸ਼ਵਰ ਕੁਮਾਰ ਨੇ ਸੰਦੀਪ ਨੂੰ ਜ਼ੀਰੋ 'ਤੇ ਕੀਤਾ ਆਊਟ, ਬਣਾ ਦਿੱਤਾ ਇਹ ਰਿਕਾਰਡ
NEXT STORY