ਸਪੋਰਟਸ ਡੈਸਕ- IPL 2023 ਦਾ 20ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਾਲੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਬੈਂਗਲੁਰੂ ਨੇ ਦਿੱਲੀ ਨੂੰ 23 ਦੌੜਾਂ ਨਾਲ ਹਰਾਇਆ । ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਦਿੱਲੀ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 151ਦੌੜਾਂ ਬਣਾਈਆਂ। ਇਸ ਤਰ੍ਹਾ ਬੈਂਗਲੂਰੂ ਨੇ ਇਹ ਮੈਚ 23 ਦੌੜਾਂ ਨਾਲ ਜਿੱਤ ਲਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ 0 ਦੇ ਨਿੱਜੀ ਸਕੋਰ 'ਤੇ ਅਨੁਜ ਰਾਵਤ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਦਿੱਲੀ ਨੂੰ ਦੂਜਾ ਝਟਕਾ ਮਿਸ਼ੇਲ ਮਾਰਸ਼ ਦੇ ਆਊਟ ਹੋਣ 'ਤੇ ਲੱਗਾ। ਮਾਰਸ਼ ਵੀ ਆਪਣਾ ਖਾਤਾ ਖੋਲੇ ਬਿਨਾ ਪਰਨੇਲ ਵਲੋ ਰਨਆਊਟ ਹੋ ਕੇ ਪਵੇਲੀਅਨ ਪਰਤ ਗਿਆ। ਦਿੱਲੀ ਦੀ ਤੀਜੀ ਵਿਕਟ ਯਸ਼ ਢੁਲ ਦੇ ਆਊਟ ਹੋਣ ਨਾਲ ਡਿੱਗੀ। ਯਸ਼ 1 ਦੌੜ ਬਣਾ ਸਿਰਾਜ ਵਲੋਂ ਐਲਬੀਡਬਲਯੂ ਆਊਟ ਹੋਇਆ। ਇਸ ਤੋਂ ਬਾਅਦ ਦਿੱਲੀ ਦੀ ਚੌਥੀ ਵਿਕਟ ਕਪਤਾਨ ਡੇਵਿਡ ਵਾਰਨਰ ਦੇ ਤੌਰ 'ਤੇ ਡਿੱਗੀ। ਵਾਰਨਰ 19 ਦੌੜਾਂ ਬਣਾ ਵਿਜੇ ਕੁਮਾਰ ਵਲੋਂ ਆਊਟ ਹੋਇਆ। ਦਿੱਲੀ ਲਈ ਸਭ ਤੋਂ ਵਧ 50 ਦੌੜਾਂ ਮਨੀਸ਼ ਪਾਂਡੇ ਨੇ ਬਣਾਇਆ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 21 ਦੌੜਾਂ ਬਣਾਈਆਂ। ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ 2, ਵੇਨ ਪਾਰਨੇਲ ਨੇ 1, ਵਿਜੇ ਕੁਮਾਰ ਵਿਸ਼ਾਕ ਨੇ 3, ਵਾਨੇਂਦੂ ਹਸਰੰਗਾ ਨੇ 1 ਤੇ ਹਰਸ਼ਲ ਪਟੇਲ ਨੇ 1 ਵਿਕਟਾਂ ਲਈਆਂ
ਇਹ ਵੀ ਪੜ੍ਹੋ : ਪ੍ਰੈਜ਼ੀਡੈਂਟ ਕੱਪ 'ਚ ਸੋਨ ਤੇ ਚਾਂਦੀ ਤਮਗੇ ਜਿੱਤਣ ਵਾਲੇ ਰੁਦਰਾਂਕਸ਼ ਅਤੇ ਅੰਜੁਮ ਨੂੰ ਮਿਲੇਗੀ ਇਨਾਮੀ ਰਾਸ਼ੀ
ਇਸ ਤੋਂ ਪਹਿਲਾਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਨੂੰ ਪਹਿਲਾ ਝਟਕਾ ਕਪਤਾਨ ਫਾਫ ਡੁ ਪਲੇਸਿਸ ਦੇ ਆਊਟ ਹੋਣ ਨਾਲ ਲੱਗਾ। ਡੁ ਪਲੇਸਿਸ 22 ਦੌੜਾਂ ਦੇ ਨਿੱਜੀ ਸਕੋਰ 'ਤੇ ਮਿਸ਼ੇਲ ਮਾਰਸ਼ ਵਲੋਂ ਆਊਟ ਹੋਇਆ। ਬੈਂਗਲੁਰੂ ਨੂੰ ਦੂਜਾ ਵਿਰਾਟ ਕੋਹਲੀ ਦੇ ਆਊਟ ਹੋਣ 'ਤੇ ਲੱਗਾ। ਕੋਹਲੀ 50 ਦੌੜਾਂ ਬਣਾ ਲਲਿਤ ਯਾਦਵ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਬੈਂਗਲੁਰੂ ਦੀ ਤੀਜੀ ਵਿਕਟ ਮਹੀਪਾਲ ਦੇ ਤੌਰ 'ਤੇ ਡਿੱਗੀ। ਮਹੀਪਾਲ 26 ਦੌੜਾਂ ਬਣਾ ਮਿਸ਼ੇਲ ਮਾਰਸ਼ ਵਲੋਂ ਆਊਟ ਹੋਇਆ। ਬੈਂਗਲੁਰੂ ਨੂੰ ਚੌਥਾ ਝਟਕਾ ਹਰਸ਼ਲ ਪੇਟਲ ਦੇ ਆਊਟ ਹੋਣ 'ਤੇ ਲੱਗਾ। ਹਰਸ਼ਲ 6 ਦੌੜਾਂ ਬਣਾ ਆਊਟ ਹੋਇਆ। ਇਸ ਤੋਂ ਬਾਅਦ ਗਲੇਨ ਮੈਕਸਵੇਲ 24 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਬੈਂਗਲੁਰੂ ਦੀ ਛੇਵੀਂ ਵਿਕਟ ਦਿਨੇਸ਼ ਕਾਰਤਿਕ ਦੇ ਤੌਰ 'ਤੇ ਡਿੱਗੀ। ਦਿਨੇਸ਼ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਕੁਲਦੀਪ ਵਲੋਂ ਆਊਟ ਹੋ ਗਏ। ਦਿੱਲੀ ਵਲੋਂ ਅਕਸ਼ਰ ਪਟੇਲ ਨੇ 1, ਮਿਸ਼ੇਲ ਮਾਰਸ਼ ਨੇ 2, ਲਲਿਤ ਯਾਦਵ ਨੇ 1 ਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ
ਪਲੇਇੰਗ 11
ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ (ਕਪਤਾਨ), ਮਿਸ਼ੇਲ ਮਾਰਸ਼, ਯਸ਼ ਧੂਲ, ਮਨੀਸ਼ ਪਾਂਡੇ, ਅਕਸ਼ਰ ਪਟੇਲ, ਅਮਨ ਹਾਕਿਮ ਖਾਨ, ਲਲਿਤ ਯਾਦਵ, ਅਭਿਸ਼ੇਕ ਪੋਰੇਲ (ਵਿਕਟਕੀਪਰ), ਕੁਲਦੀਪ ਯਾਦਵ, ਐਨਰਿਕ ਨਾਰਤਜੇ, ਮੁਸਤਫਿਜ਼ੁਰ ਰਹਿਮਾਨ
ਰਾਇਲ ਚੈਲੰਜਰਜ਼ ਬੰਗਲੌਰ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਮਹੀਪਾਲ ਲੋਮਰਰ, ਗਲੇਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਵੇਨ ਪਾਰਨੇਲ, ਮੁਹੰਮਦ ਸਿਰਾਜ, ਵਿਜੇ ਕੁਮਾਰ ਵਿਸ਼ਾਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023: ਰਿੰਕੂ ਸਿੰਘ ਦੀ ਕੋਸ਼ਿਸ਼ ਗਈ ਬੇਕਾਰ, ਬਰੁੱਕ ਦੇ ਸੈਂਕੜੇ ਸਦਕਾ ਜਿੱਤੀ ਹੈਦਰਾਬਾਦ
NEXT STORY