ਸਪੋਰਟਸ ਡੈਸਕ (ਬਿਊਰੋ) : ਗੁਜਰਾਤ ਟਾਈਟਨਜ਼ ਨੇ ਆਖ਼ਿਰਕਾਰ ਇਕ ਵਾਰ ਫਿਰ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਰਾਜਸਥਾਨ ਨੂੰ ਉਸ ਦੇ ਘਰੇਲੂ ਮੈਦਾਨ 'ਤੇ 9 ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਦੇ ਗੇਂਦਬਾਜ਼ ਸ਼ੁੱਕਰਵਾਰ ਨੂੰ ਵਧੀਆ ਫਾਰਮ 'ਚ ਨਜ਼ਰ ਆਏ। ਉਨ੍ਹਾਂ ਨੇ ਰਾਜਸਥਾਨ ਨੂੰ ਸਿਰਫ਼ 118 ਦੌੜਾਂ 'ਤੇ ਹੀ ਰੋਕ ਦਿੱਤਾ। ਇਸ ਦੌਰਾਨ ਫੀਲਡਿੰਗ ਤੋਂ ਕੁਝ ਸ਼ਾਨਦਾਰ ਰਨ ਆਊਟ ਵੀ ਦੇਖਣ ਨੂੰ ਮਿਲੇ। ਹਾਰਦਿਕ ਨੇ ਮੈਚ ਤੋਂ ਬਾਅਦ ਆਪਣੇ ਸਪਿਨ ਗੇਂਦਬਾਜ਼ਾਂ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਦੱਸਿਆ ਕਿ ਆਖ਼ਿਰ ਕਿਸ ਵਜ੍ਹਾ ਵਾਲ ਉਸ ਨੂੰ IPL 'ਚ ਸਫ਼ਲ ਹੋ ਰਹੇ ਹਨ।

ਹਾਲਾਂਕਿ, ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਉਸ ਨੇ ਨੂਰ ਨੂੰ ਰਾਸ਼ਿਦ ਨਾਲ ਮੌਕਾ ਦਿੱਤਾ ਕਿਉਂਕਿ ਦੋਵਾਂ ਵਿਚਾਲੇ ਬੌਂਡਿੰਗ ਵਧੀਆ ਹੈ। ਮੈਂ ਬਹੁਤਾ ਜ਼ਿਆਦਾ ਨਹੀਂ ਕਰਦਾ। ਬਸ ਸੁਝਾਅ ਦਿੰਦਾ ਹਾਂ ਕਿ ਕੀ ਕੀਤਾ ਜਾ ਸਕਦਾ ਹੈ। ਉਹ (ਰਸ਼ੀਦ) ਇਸ ਬਾਰੇ ਬਹੁਤ ਪੱਕਾ ਹੈ ਕਿ ਕੀ ਕਰਨ ਦੀ ਲੋੜ ਹੈ। ਰਿਧੀ ਨੇ ਕਾਫ਼ੀ ਚੰਗਾ ਕੰਮ ਕੀਤਾ ਹੈ ਅਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਮੈਂ ਪਿਛਲੇ ਮੈਚ 'ਚ ਫ਼ੈਸਲਾ ਲੈਣ 'ਚ ਕੁਝ ਗ਼ਲਤੀਆਂ ਕੀਤੀਆਂ ਸਨ, ਮੈਂ ਇਸ ਨੂੰ ਮੰਨਣ ਤੋਂ ਪਿੱਛੇ ਨਹੀਂ ਹਟਦਾ। ਇਹ ਮੇਰੀ ਸਫ਼ਲਤਾ ਦੀ ਕੁੰਜੀ ਹੈ।

ਦੱਸਣਯੋਗ ਹੈ ਕਿ ਗੁਜਰਾਤ ਟਾਈਟਨਸ 10 'ਚੋਂ 7 ਮੈਚ ਜਿੱਤਣ ਤੋਂ ਬਾਅਦ ਹੁਣ ਪੁਆਇੰਟ ਟੇਬਲ 'ਤੇ ਸੱਤਵੇਂ ਸਥਾਨ 'ਤੇ ਆ ਗਈ ਹੈ। ਗੁਜਰਾਤ ਨੇ ਹੁਣ ਤੱਕ ਸਿਰਫ਼ ਕੋਲਕਾਤਾ, ਰਾਜਸਥਾਨ ਅਤੇ ਦਿੱਲੀ ਤੋਂ 1-1 ਮੈਚ ਹਾਰਿਆ ਹੈ। ਗੁਜਰਾਤ ਨੇ ਇਸ ਦੌਰਾਨ ਚੇਨਈ, ਲਖਨਊ ਅਤੇ ਮੁੰਬਈ ਵਰਗੀਆਂ ਟੀਮਾਂ ਨੂੰ ਵੀ ਹਰਾਇਆ ਹੈ। ਫਿਲਹਾਲ ਪੁਆਇੰਟ ਟੇਬਲ 'ਚ ਗੁਜਰਾਤ ਦੀ ਸਥਾਨ ਕਾਫ਼ੀ ਮਜ਼ਬੂਤ ਹੈ। ਅਗਲੇ ਚਾਰ ਮੈਚਾਂ 'ਚ ਜੇਕਰ ਉਹ 2 ਵੀ ਜਿੱਤ ਜਾਂਦੀ ਹੈ ਤਾਂ ਉਹ ਪਲੇਆਫ 'ਚ ਪਹੁੰਚ ਸਕਦੀ ਹੈ।

ਦੋਵੇਂ ਟੀਮਾਂ ਦੀ ਪਲੇਇੰਗ-11
ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕੇਟਕੀਪਰ), ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਡੇਵਿਡ ਮਿਲਰ, ਅਭਿਨਵ ਮਨੋਹਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੋਹਿਤ ਸ਼ਰਮਾ, ਨੂਰ ਅਹਿਮਦ, ਮੁਹੰਮਦ ਸ਼ਮੀ, ਜੋਸ਼ੂਆ ਲਿਟਲ।
ਰਾਜਸਥਾਨ ਰਾਇਲਜ਼ : ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ), ਦੇਵਦੱਤ ਪਾਡਿਕਲ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਐਡਮ ਜ਼ਾਂਪਾ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤ ਦੀ ਬਿੰਦਿਆਰਾਣੀ ਦੇਵੀ ਨੇ ਏਸ਼ਿਆਈ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ
NEXT STORY