ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਲਖਨਊ ਸੁਪਰ ਜਾਇੰਟਸ ਨੇ ਇਸ ਤੋਂ ਪਹਿਲਾਂ ਆਪਣੇ ਘਰੇਲੂ ਮੈਦਾਨ 'ਤੇ ਖੇਡਦੇ ਹੋਏ 167 ਦੌੜਾਂ ਬਣਾਈਆਂ ਸਨ। ਦੂਜੇ ਪਾਸੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਕਿਉਂਕਿ ਡੇਵਿਡ ਵਾਰਨਰ ਸਿਰਫ਼ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ ਜ਼ਿੰਮੇਵਾਰੀ ਸੰਭਾਲੀ ਪਰ ਪਿਛਲੇ ਮੈਚ ਦੀ ਤਰ੍ਹਾਂ ਉਹ ਵੀ ਅਰਧ ਸੈਂਕੜਾ ਨਹੀਂ ਲਗਾ ਸਕਿਆ। ਉਹ 22 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਦਿੱਲੀ ਨੇ ਪਹਿਲੇ ਹਾਫ 'ਚ ਕਾਫੀ ਹੌਲੀ ਬੱਲੇਬਾਜ਼ੀ ਕੀਤੀ, ਪਰ ਇਸ ਤੋਂ ਬਾਅਦ ਰਿਸ਼ਭ ਪੰਤ ਅਤੇ ਡੈਬਿਊ ਕਰਨ ਵਾਲੇ ਜੈਕ ਫਰੇਜ਼ਰ ਮੈਕਗਰਕ ਨੇ ਤੂਫਾਨੀ ਅੰਦਾਜ਼ 'ਚ ਬੱਲੇਬਾਜ਼ੀ ਕੀਤੀ ਅਤੇ ਐੱਲ.ਐੱਸ.ਜੀ. ਦੇ ਗੇਂਦਬਾਜ਼ਾਂ ਦੀ ਨੀਂਦ ਉਡਾ ਦਿੱਤੀ। ਇਕ ਪਾਸੇ ਪੰਤ ਨੇ 24 ਗੇਂਦਾਂ 'ਤੇ 41 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਨ੍ਹਾਂ ਨੇ 4 ਚੌਕੇ ਅਤੇ 2 ਛੱਕੇ ਲਗਾਏ। ਜਦਕਿ ਮੈਕਗਰਕ ਨੇ 35 ਗੇਂਦਾਂ 'ਚ 55 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਅਤੇ 5 ਛੱਕੇ ਵੀ ਲਗਾਏ।
ਪਹਿਲੇ 10 ਓਵਰਾਂ 'ਚ ਦਿੱਲੀ ਕੈਪੀਟਲਜ਼ ਦਾ ਸਕੋਰ 2 ਵਿਕਟਾਂ 'ਤੇ 75 ਦੌੜਾਂ ਸੀ ਪਰ ਇੱਥੋਂ ਡੀਸੀ ਦੇ ਬੱਲੇਬਾਜ਼ਾਂ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ। ਰਿਸ਼ਭ ਪੰਤ ਅਤੇ ਮੈਕਗਰਕ ਨੇ ਅਗਲੀਆਂ 24 ਗੇਂਦਾਂ 'ਤੇ 61 ਦੌੜਾਂ ਬਣਾਈਆਂ ਅਤੇ 4 ਓਵਰਾਂ ਦੇ ਇਸ ਸਮੇਂ 'ਚ ਦੋਵਾਂ ਨੇ ਮਿਲ ਕੇ 5 ਸਕਾਈ ਸਕਰਾਪਰ ਛੱਕੇ ਅਤੇ 4 ਚੌਕੇ ਲਗਾਏ। ਪਰ 15ਵੇਂ ਓਵਰ 'ਚ ਮੈਕਗਰਕ ਅਤੇ ਅਗਲੇ ਹੀ ਓਵਰ 'ਚ ਰਿਸ਼ਭ ਪੰਤ ਦੇ ਆਊਟ ਹੋਣ ਨਾਲ ਮੈਚ ਰੁਕਿਆ ਨਜ਼ਰ ਆਇਆ। ਪੰਤ ਅਤੇ ਮੈਕਗਰਕ ਵਿਚਾਲੇ 77 ਦੌੜਾਂ ਦੀ ਸਾਂਝੇਦਾਰੀ ਹੋਈ। ਦਿੱਲੀ ਨੂੰ 3 ਓਵਰਾਂ ਵਿੱਚ ਸਿਰਫ਼ 10 ਦੌੜਾਂ ਦੀ ਲੋੜ ਸੀ। ਸ਼ੇ ਹੋਪ ਅਤੇ ਟ੍ਰਿਸਟਨ ਸਟੱਬਸ ਨੇ ਜਲਦਬਾਜ਼ੀ ਨਹੀਂ ਕੀਤੀ ਅਤੇ 11 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਦਿੱਲੀ ਦੀ ਜਿੱਤ ਯਕੀਨੀ ਬਣਾਈ।
ਦੋਨਾਂ ਟੀਮਾਂ ਦੀ ਪਲੇਇੰਗ 11
ਲਖਨਊ ਸੁਪਰ ਜਾਇੰਟਸ: ਕਵਿੰਟਨ ਡੀ ਕਾਕ, ਕੇਐਲ ਰਾਹੁਲ (ਵਿਕਟਕੀਪਰ/ਕਪਤਾਨ), ਦੇਵਦੱਤ ਪਡਿਕਲ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੁਸ਼ ਬਡੋਨੀ, ਕਰੁਣਾਲ ਪੰਡਯਾ, ਅਰਸ਼ਦ ਖਾਨ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਯਸ਼ ਠਾਕੁਰ।
ਦਿੱਲੀ ਕੈਪੀਟਲਜ਼: ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ, ਸ਼ਾਈ ਹੋਪ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਜੈਕ ਫਰੇਜ਼ਰ-ਮੈਕਗਰਕ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ।
IPL 2024: ਆਯੁਸ਼ ਬਡੋਨੀ ਦੇ ਅਰਧ ਸੈਂਕੜੇ ਨਾਲ ਦਿੱਲੀ ਨੂੰ ਮਿਲਿਆ 168 ਦੌੜਾਂ ਦਾ ਟੀਚਾ
NEXT STORY