ਬੈਂਗਲੁਰੂ— ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਆਪਣਾ ਕੈਂਪ ਸ਼ੁਰੂ ਕਰ ਦਿੱਤਾ ਹੈ ਪਰ ਉਸ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਗਲੇ ਕੁਝ ਦਿਨਾਂ 'ਚ ਟੀਮ ਨਾਲ ਜੁੜ ਜਾਣਗੇ। ਆਰ. ਸੀ. ਬੀ. ਨੇ ਆਈ. ਪੀ. ਐਲ. ਵਿੱਚ ਆਪਣਾ ਪਹਿਲਾ ਮੈਚ 22 ਮਾਰਚ ਨੂੰ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਖੇਡਣਾ ਹੈ।
ਨਵੇਂ ਮੁੱਖ ਕੋਚ ਐਂਡੀ ਫਲਾਵਰ ਅਤੇ ਕ੍ਰਿਕਟ ਦੇ ਨਿਰਦੇਸ਼ਕ ਮੋ ਬਾਬਟ ਦੀ ਅਗਵਾਈ ਵਿੱਚ ਜ਼ਿਆਦਾਤਰ ਘਰੇਲੂ ਖਿਡਾਰੀ ਕੈਂਪ ਵਿੱਚ ਪਹੁੰਚ ਚੁੱਕੇ ਹਨ। ਕਪਤਾਨ ਫਾਫ ਡੂ ਪਲੇਸਿਸ ਅਤੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਅਲਜਾਰੀ ਜੋਸੇਫ ਵੀ ਕੈਂਪ ਪਹੁੰਚ ਚੁੱਕੇ ਹਨ। ਕੋਹਲੀ ਨੇ ਪੈਟਰਨਿਟੀ ਲੀਵ ਕਾਰਨ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵੀ ਨਹੀਂ ਖੇਡੀ ਸੀ।
ਬੀ. ਸੀ. ਸੀ. ਆਈ. ਦੇ ਇੱਕ ਸੂਤਰ ਨੇ ਕਿਹਾ, 'ਕੋਹਲੀ ਅਗਲੇ ਕੁਝ ਦਿਨਾਂ ਵਿੱਚ ਪਹੁੰਚਣਗੇ।' ਕੋਹਲੀ ਟੀਮ ਦੇ ਸਾਲਾਨਾ ਈਵੈਂਟ 'ਆਰ. ਸੀ. ਬੀ. ਅਨਬਾਕਸ' 'ਚ ਵੀ ਸ਼ਾਮਲ ਹੋ ਸਕਦੇ ਹਨ ਜਿਸ 'ਚ ਪ੍ਰਸ਼ੰਸਕਾਂ ਨੂੰ ਆਪਣੇ ਮਨਪਸੰਦ ਸਿਤਾਰਿਆਂ ਦੀ ਝਲਕ ਪਾਉਣ ਦਾ ਮੌਕਾ ਮਿਲਦਾ ਹੈ।
ਡੂ ਪਲੇਸਿਸ ਨੇ ਆਰ. ਸੀ. ਬੀ. 'ਬੋਲਡ ਡਾਇਰੀਜ਼' 'ਚ ਕਿਹਾ, 'ਫਲਾਵਰ ਇਕ ਸ਼ਾਨਦਾਰ ਕੋਚ ਹੈ ਅਤੇ ਟੀਮ ਖੁਸ਼ਕਿਸਮਤ ਹੈ ਕਿ ਉਹ ਸਾਡੇ ਨਾਲ ਹੈ।' ਫਲਾਵਰ ਨੇ ਕਿਹਾ, "ਅਸੀਂ ਆਰ. ਸੀ. ਬੀ. ਦੀ ਕਹਾਣੀ ਵਿੱਚ ਇੱਕ ਨਵਾਂ ਅਧਿਆਏ ਲਿਖਾਂਗੇ ਅਤੇ ਇਹ ਸਾਡੀ ਖੁਸ਼ਕਿਸਮਤੀ ਹੈ।" ਅਸੀਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ।
ਕੇਰਲ 'ਚ ਅਫਰੀਕੀ ਫੁੱਟਬਾਲਰ ਦੀ ਦੌੜਾ-ਦੌੜਾ ਕੇ ਕੀਤੀ ਕੁੱਟਮਾਰ, ਨਸਲੀ ਦੁਰਵਿਵਹਾਰ ਵੀ ਹੋਇਆ, ਦੇਖੋ ਵੀਡੀਓ
NEXT STORY