ਸਪੋਰਟਸ ਡੈਸਕ - ਪੰਜਾਬ ਕਿੰਗਜ਼ (PBKS) ਨੇ ਇੰਡੀਅਨ ਪ੍ਰੀਮੀਅਰ ਲੀਗ 2025 (IPL 2025) ਲਈ ਆਪਣੇ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਨੇ ਅਨੋਖੇ ਤਰੀਕੇ ਨਾਲ ਆਪਣੇ ਨਵੇਂ ਕਪਤਾਨ ਦਾ ਐਲਾਨ ਕੀਤਾ। ਸੁਪਰਸਟਾਰ ਸਲਮਾਨ ਖਾਨ ਨੇ ਬਿੱਗ ਬੌਸ 18 ਦੇ ਵੀਕੈਂਡ ਕਾ ਵਾਰ ਐਪੀਸੋਡ ਦੌਰਾਨ ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਦਾ ਕਪਤਾਨ ਬਣਾਉਣ ਦਾ ਐਲਾਨ ਕੀਤਾ।
ਯੁਜਵੇਂਦਰ ਚਾਹਲ ਅਤੇ ਸ਼ਸ਼ਾਂਕ ਸਿੰਘ ਵੀ ਮੌਜੂਦ ਸਨ
ਇਸ ਦੌਰਾਨ ਸ਼੍ਰੇਅਸ ਅਈਅਰ ਦੇ ਨਾਲ ਯੁਜਵੇਂਦਰ ਚਾਹਲ ਅਤੇ ਸ਼ਸ਼ਾਂਕ ਸਿੰਘ ਵੀ ਮੌਜੂਦ ਸਨ। ਕੇਕੇਆਰ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਆਈ.ਪੀ.ਐਲ. 2024 ਦਾ ਖਿਤਾਬ ਜਿੱਤਿਆ। ਪੰਜਾਬ ਕਿੰਗਜ਼ ਨੇ ਆਈ.ਪੀ.ਐਲ. ਦੀ ਮੇਗਾ ਨਿਲਾਮੀ ਵਿੱਚ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ। ਉਹ IPL ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਹਨ।
ਕਪਤਾਨੀ 'ਚ ਸ਼ਾਨਦਾਰ ਰਿਹਾ ਰਿਕਾਰਡ
ਅਈਅਰ ਨੇ 2020 ਵਿੱਚ ਆਪਣੇ ਪਹਿਲੇ ਆਈ.ਪੀ.ਐਲ. ਫਾਈਨਲ ਵਿੱਚ ਦਿੱਲੀ ਦੀ ਅਗਵਾਈ ਕੀਤੀ, ਪਰ ਉਹ ਫਾਈਨਲ ਵਿੱਚ ਮੁੰਬਈ ਇੰਡੀਅਨਜ਼ (MI) ਤੋਂ ਹਾਰ ਗਏ। ਇਸ ਤੋਂ ਬਾਅਦ ਦਿੱਲੀ ਨੇ 2021 ਸੀਜ਼ਨ 'ਚ ਅਈਅਰ ਦੀ ਜਗ੍ਹਾ ਰਿਸ਼ਭ ਪੰਤ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ। ਬਾਅਦ ਵਿੱਚ 2022 ਵਿੱਚ, ਅਈਅਰ ਨੂੰ ਕੇ.ਕੇ.ਆਰ. ਨੇ ਖਰੀਦ ਲਿਆ। ਉਸਨੇ ਦੋ ਸੀਜ਼ਨਾਂ ਲਈ ਕੇ.ਕੇ.ਆਰ. ਦੀ ਕਪਤਾਨੀ ਕੀਤੀ। ਉਸਨੇ ਕੇ.ਕੇ.ਆਰ. ਨੂੰ ਖਿਤਾਬ ਜਿੱਤਣ ਵਿੱਚ ਵੀ ਮਦਦ ਕੀਤੀ।
IPL 2025 ਲਈ ਪੰਜਾਬ ਦੀ ਟੀਮ:
ਸ਼ਸ਼ਾਂਕ ਸਿੰਘ, ਪ੍ਰਭਸਿਮਰਨ ਸਿੰਘ, ਅਰਸ਼ਦੀਪ ਸਿੰਘ, ਸ਼੍ਰੇਅਸ ਅਈਅਰ, ਯੁਜ਼ਵੇਂਦਰ ਚਹਿਲ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਨੇਹਾਲ ਵਢੇਰਾ, ਹਰਪ੍ਰੀਤ ਬਰਾੜ, ਵਿਸ਼ਨੂੰ ਵਿਨੋਦ, ਵਿਜੇ ਕੁਮਾਰ ਵੈਸਾਖ, ਯਸ਼ ਠਾਕੁਰ, ਮਾਰਕੋ ਯੈਨਸਨ, ਜੋਸ਼ ਇੰਗਲਿਸ (2.60 ਕਰੋੜ ਰੁਪਏ), ਲਾੱਕੀ ਫਾਰਗਯੂਸਨ, ਅਜ਼ਮਤੁੱਲਾ ਉਮਰਜ਼ਈ, ਹਰਨੂਰ ਪੰਨੂ, ਕੁਲਦੀਪ ਸੇਨ, ਪ੍ਰਿਯਾਂਸ਼ ਆਰੀਆ, ਐਰੋਨ ਹਾਰਡੀ, ਮੁਸ਼ੀਰ ਖਾਨ, ਸੂਰਯਾਂਸ਼ ਸ਼ੈਡਗੇ, ਜ਼ੇਵੀਅਰ ਬਾਰਟਲੇਟ, ਪਾਈਲਾ ਅਵਿਨਾਸ਼, ਪ੍ਰਵੀਨ ਦੂਬੇ।
21 ਮਾਰਚ ਤੋਂ ਸ਼ੁਰੂ ਹੋਵੇਗਾ IPL 2025
IPL 2025 ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇਸ ਵਾਰ ਆਈ.ਪੀ.ਐਲ. 21 ਮਾਰਚ ਤੋਂ ਸ਼ੁਰੂ ਹੋਵੇਗਾ। IPL ਦੇ ਇਸ ਸੀਜ਼ਨ ਤੋਂ ICC ਦਾ ਆਚਾਰ ਸੰਹਿਤਾ ਲਾਗੂ ਹੋਵੇਗਾ।
IPL 2025 'ਚ ਹੋਇਆ ਵੱਡਾ ਬਦਲਾਅ ; ਹੁਣ ਆਪਣੇ ਨਹੀਂ, ICC ਦੇ ਨਿਯਮਾਂ ਅਨੁਸਾਰ ਹੋਵੇਗਾ ਟੂਰਨਾਮੈਂਟ
NEXT STORY