ਸਪੋਰਟਸ ਡੈਸਕ : ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ ਦਾ ਦੂਜਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ। ਇਸ਼ਾਨ ਕਿਸ਼ਨ ਨੇ ਮੈਚ ਵਿਚ ਸ਼ਾਨਦਾਰ ਸੈਂਕੜਾ ਲਾਇਆ। ਹੈਦਰਾਬਾਦ ਲਈ ਈਸ਼ਾਨ ਕਿਸ਼ਨ ਨੇ 106 ਦੌੜਾਂ, ਟ੍ਰੈਵਿਸ ਹੈੱਡ ਨੇ 67 ਦੌੜਾਂ, ਨਿਤੀਸ਼ ਕੁਮਾਰ ਰੈੱਡੀ ਨੇ 30 ਦੌੜਾਂ, ਹੈਨਰਿਕ ਕਲਾਸੇਨ ਨੇ 34 ਦੌੜਾਂ ਤੇ ਅਭਿਸ਼ੇਕ ਸ਼ਰਮਾ ਨੇ 24 ਦੌੜਾਂ ਬਣਾਈਆਂ। ਰਾਜਸਥਾਨ ਲਈ ਮਹੀਸ਼ ਥੀਕਸ਼ਾਨਾ ਨੇ 2, ਸੰਦੀਪ ਸ਼ਰਮਾ ਨੇ 1 ਤੇ ਤੁਸ਼ਾਰ ਦੇਸ਼ਪਾਂਡੇ ਨੇ 3 ਵਿਕਟਾਂ ਲਈਆਂ। ਜੇਕਰ ਅਸੀਂ ਦੋਵਾਂ ਟੀਮਾਂ ਦੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਹੈਦਰਾਬਾਦ ਨੂੰ ਥੋੜ੍ਹਾ ਜਿਹਾ ਫਾਇਦਾ ਹੈ ਪਰ ਰਾਜਸਥਾਨ ਵੀ ਕਿਸੇ ਤੋਂ ਘੱਟ ਨਹੀਂ ਹੈ। ਪਰ ਘਰੇਲੂ ਹਾਲਾਤਾਂ ਵਿੱਚ ਹੈਦਰਾਬਾਦ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।
ਹੈੱਡ ਟੂ ਹੈੱਡ
ਕੁੱਲ ਮੈਚ - 20
ਹੈਦਰਾਬਾਦ - 11 ਜਿੱਤਾਂ
ਰਾਜਸਥਾਨ - 9 ਜਿੱਤਾਂ
ਇਹ ਵੀ ਪੜ੍ਹੋ : IPL 'ਚ Unsold ਰਹੇ ਧਾਕੜ ਭਾਰਤੀ ਖਿਡਾਰੀ ਦੀ ਚਮਕੇਗੀ ਕਿਸਮਤ! ਇਸ ਟੀਮ 'ਚ ਹੋਵੇਗੀ ਐਂਟਰੀ
ਪਿੱਚ ਰਿਪੋਰਟ
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਲਈ ਅਨੁਕੂਲ ਮੰਨਿਆ ਜਾਂਦਾ ਹੈ ਹਾਲਾਂਕਿ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤ ਵਿੱਚ ਵਾਧੂ ਉਛਾਲ ਮਿਲ ਸਕਦਾ ਹੈ। ਪੂਰੇ ਮੈਚ ਦੌਰਾਨ ਇਸਦੀ ਇਕਸਾਰਤਾ ਦੇ ਕਾਰਨ, ਪਿੱਛਾ ਕਰਨ ਵਾਲੀਆਂ ਟੀਮਾਂ ਨੂੰ ਇਤਿਹਾਸਕ ਤੌਰ 'ਤੇ ਇਸ ਸਤਹ 'ਤੇ ਫਾਇਦਾ ਮਿਲਿਆ ਹੈ।
ਦੋਵੇਂ ਟੀਮਾਂ ਦੀ ਪਲੇਇੰਗ 11
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਸ਼ੁਭਮ ਦੂਬੇ, ਨਿਤੀਸ਼ ਰਾਣਾ, ਰਿਆਨ ਪਰਾਗ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ, ਤੁਸ਼ਾਰ ਦੇਸ਼ਪਾਂਡੇ, ਸੰਦੀਪ ਸ਼ਰਮਾ, ਫਜ਼ਲਹਕ ਫਾਰੂਕੀ
ਸਨਰਾਈਜ਼ਰਜ਼ ਹੈਦਰਾਬਾਦ : ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਪੈਟ ਕਮਿੰਸ (ਕਪਤਾਨ), ਸਿਮਰਜੀਤ ਸਿੰਘ, ਹਰਸ਼ਲ ਪਟੇਲ, ਮੁਹੰਮਦ ਸ਼ੰਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਕੀ ਇੰਡੀਆ ਨੇ ਮਨਦੀਪ ਤੇ ਉਦਿਤਾ ਨੂੰ ਵਿਆਹ ਲਈ ਦਿੱਤੀ ਵਧਾਈ
NEXT STORY