ਨਵੀਂ ਦਿੱਲੀ- ਦੇਸ਼ ਵਿਚ ਸੇਬ ਦੀ ਖੇਤੀ ਜ਼ਿਆਦਾਤਰ ਕਸ਼ਮੀਰ ਜਾਂ ਹਿਮਾਚਲ ਪ੍ਰਦੇਸ਼ ਵਿਚ ਹੁੰਦੀ ਹੈ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਰਾਜਸਥਾਨ 'ਚ ਵੀ ਸੇਬ ਦੀ ਖੇਤੀ ਹੋ ਰਹੀ ਹੈ। ਠੰਡੇ ਪ੍ਰਦੇਸ਼ਾਂ ਵਿਚ ਉਗਣ ਵਾਲਾ ਸੇਬ ਰਾਜਸਥਾਨ ਦੀ ਤਪਦੀ ਜ਼ਮੀਨ ਵਿਚ ਉਗਾਇਆ ਜਾ ਰਿਹਾ ਹੈ। ਇਹ ਗੱਲ 100 ਫ਼ੀਸਦੀ ਸੱਚ ਹੈ। ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ ਸੰਤੋਸ਼ ਦੇਵੀ ਖੇਦੜ ਨੇ।
ਸੀਕਰ ਦੇ ਬੇਰੀ ਪਿੰਡ ਦੀ ਰਹਿਣ ਵਾਲੀ ਸੰਤੋਸ਼ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਦੀ ਛੋਟੀ ਜਿਹੀ ਕੋਸ਼ਿਸ਼ ਇਕ ਸਫ਼ਲ ਸੇਬ ਦੇ ਬਗੀਚੇ ਵਿਚ ਬਦਲ ਜਾਵੇਗਾ। ਇਨ੍ਹਾਂ ਦੇ ਖੇਤ 'ਚ ਸੇਬ ਦੇ 100 ਦਰੱਖ਼ਤ ਹਨ। ਖ਼ਾਸ ਗੱਲ ਇਹ ਹੈ ਕਿ ਉਹ ਆਰਗੈਨਿਕ ਖੇਤੀ ਕਰਦੀ ਹੈ। ਸੰਤੋਸ਼ ਦੇਵੀ ਸਾਲਾਨਾ ਕਰੀਬ 40 ਲੱਖ ਰੁਪਏ ਦਾ ਕਾਰੋਬਾਰ ਕਰਦੀ ਹੈ। ਉਨ੍ਹਾਂ ਨੇ ਸੇਬ ਦੀ ਖੇਤੀ ਸਾਲ 2015 ਤੋਂ ਸ਼ੁਰੂ ਕੀਤੀ ਸੀ। ਉਸ ਦੌਰਾਨ ਉਨ੍ਹਾਂ ਨੇ 1.25 ਏਕੜ ਦੇ ਖੇਤ ਦੇ ਇਕ ਹਿੱਸੇ ਵਿਚ ਸੇਬ ਦੇ 100 ਬੂਟੇ ਲਾਏ ਸਨ। 2015 ਵਿਚ ਗੁਜਰਾਤ 'ਚ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵਲੋਂ ਉਸ ਨੂੰ ਇਕ ਬੂਟਾ ਦਿੱਤਾ ਗਿਆ ਸੀ। ਸੰਤੋਸ਼ ਨੇ ਕਿਹਾ ਕਿ ਅਸੀਂ ਬੂਟੇ ਨੂੰ ਪਾਣੀ ਦਿੱਤਾ ਅਤੇ ਲੋੜ ਮੁਤਾਬਕ ਜੈਵਿਕ ਖਾਦਾਂ ਦੀ ਵਰਤੋਂ ਕੀਤੀ। ਇਕ ਸਾਲ ਬਾਅਦ ਅਸੀਂ ਇਸ 'ਤੇ ਸੇਬ ਉੱਗਦੇ ਦੇਖੇ।
ਸੰਤੋਸ਼ ਮੁਤਾਬਕ ਸਾਡੇ ਕੋਲ ਰਾਜਸਥਾਨ ਆਰਗੈਨਿਕ ਸਰਟੀਫਿਕੇਸ਼ਨ ਏਜੰਸੀ ਤੋਂ ਜੈਵਿਕ ਖੇਤੀ ਦਾ ਸਰਟੀਫਿਕੇਟ ਹੈ, ਜੇਕਰ ਹਿਮਾਚਲ ਅਤੇ ਕਸ਼ਮੀਰ ਤੋਂ ਸੇਬਾਂ ਦੀ ਮਾਰਕੀਟ ਕੀਮਤ 100 ਰੁਪਏ ਪ੍ਰਤੀ ਕਿਲੋ ਹੈ, ਤਾਂ ਅਸੀਂ ਇਸਨੂੰ 150 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚ ਰਹੇ ਹਾਂ। ਸੰਤੋਸ਼ ਦੇ ਪੁੱਤਰ ਰਾਹੁਲ ਨੇ ਖੇਤੀਬਾੜੀ ਦੀ ਪੜ੍ਹਾਈ ਕੀਤੀ ਹੈ, ਨੇ ਕਿਹਾ ਕਿ ਉਹ ਪਰਿਵਾਰਕ ਫਾਰਮ ਨੂੰ ਵਧਦਾ-ਫੁੱਲਦਾ ਰੱਖਣ ਲਈ ਦ੍ਰਿੜ ਹੈ।
ਲੋਕ ਸਭਾ 'ਚ ਕਈ ਮੈਂਬਰ 'ਓਵਰਵੇਟ' ਹਨ, ਸਾਲ 'ਚ ਇਕ ਵਾਰ ਜ਼ਰੂਰੀ ਕਰਵਾਓ ਸਿਹਤ ਜਾਂਚ : JP ਨੱਢਾ
NEXT STORY