ਨਵੀਂ ਦਿੱਲੀ- ਆਈ. ਪੀ. ਐੱਲ. ਦਾ 13ਵਾਂ ਸੀਜ਼ਨ ਖਤਮ ਹੋ ਚੁੱਕਿਆ ਹੈ ਤੇ ਇਸ ਨੂੰ ਮੁੰਬਈ ਇੰਡੀਅਨਜ਼ ਦੇ ਰੂਪ 'ਚ ਨਵਾਂ ਚੈਂਪੀਅਨ ਮਿਲ ਚੁੱਕਿਆ ਹੈ। ਇਸ ਆਈ. ਪੀ. ਐੱਲ. ਸੀਜ਼ਨ 'ਚ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਟੀਮ ਦੇ ਲਈ ਅਹਿਮ ਯੋਗਦਾਨ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਆਈ. ਪੀ. ਐੱਲ. ਦੀ ਬੈੱਸਟ ਪਲੇਇੰਗ ਇਲੈਵਨ ਜਿਸ 'ਚ ਸਾਰੇ ਟੀਮਾਂ ਦੇ ਉਨ੍ਹਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਆਈ. ਪੀ. ਐੱਲ.-13 ਸੈਸ਼ਨ 'ਚ ਆਪਣਾ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ।
ਸਲਾਮੀ ਬੱਲੇਬਾਜ਼
ਕੇ. ਐੱਲ. ਰਾਹੁਲ- 670 ਦੌੜਾਂ, 55. 83 ਔਸਤ, 129. 34 ਸਟ੍ਰਾਈਕ ਰੇਟ
ਸ਼ਿਖਰ ਧਵਨ- 618 ਦੌੜਾਂ, 44.14 ਔਸਤ, 144.73 ਸਟ੍ਰਾਈਕ ਰੇਟ
ਮੱਧ ਕ੍ਰਮ ਬੱਲੇਬਾਜ਼
ਸੂਰਯਕੁਮਾਰ ਯਾਦਵ- 480 ਦੌੜਾਂ, 40 ਔਸਤ, 134.01 ਸਟ੍ਰਾਈਕ ਰੇਟ (ਕਪਤਾਨ)
ਇਸ਼ਾਨ ਕਿਸ਼ਨ- 516 ਦੌੜਾਂ, 57. 33 ਔਸਤ, 145.33 ਸਟ੍ਰਾਈਕ ਰੇਟ
ਏ ਬੀ ਡਿਵੀਲੀਅਰਸ- 454 ਦੌੜਾਂ, 45.40 ਔਸਤ, 158.74 ਸਟ੍ਰਾਈਕ ਰੇਟ
ਆਲਰਾਊਂਡਰ ਖਿਡਾਰੀ
ਹਾਰਦਿਕ ਪੰਡਯਾ- 291 ਦੌੜਾਂ, 35.12 ਔਸਤ, 178.98 ਸਟ੍ਰਾਈਕ ਰੇਟ
ਰਾਹੁਲ ਤਵੇਤੀਆ- 255 ਦੌੜਾਂ,139.35 ਸਟ੍ਰਾਈਕ ਰੇਟ, 10 ਵਿਕਟਾਂ
ਗੇਂਦਬਾਜ਼
ਰਾਸ਼ਿਦ ਖਾਨ- 5.37 ਇਕੋਨਮੀ ਰੇਟ, 20 ਵਿਕਟਾਂ
ਜੋਫ੍ਰਾ ਆਰਚਰ- 6.55 ਇਕੋਨਮੀ ਰੇਟ, 20 ਵਿਕਟਾਂ
ਕਾਗਿਸੋ ਰਬਾਡਾ- 8.34 ਇਕੋਨਮੀ ਰੇਟ, 30 ਵਿਕਟਾਂ
ਜਸਪ੍ਰੀਤ ਬੁਮਰਾਹ- 6.73 ਇਕੋਨਮੀ ਰੇਟ, 27 ਵਿਕਟਾਂ
ਆਈ. ਪੀ. ਐੱਲ. ਦੀ ਇਹ ਬੈੱਸਟ ਪਲੇਇੰਗ ਇਲੈਵਨ ਟੀਮ ਹੈ, ਜਿਸ 'ਚ ਉਹ ਖਿਡਾਰੀ ਸ਼ਾਮਲ ਹਨ ਜੋ ਆਪਣੀ ਟੀਮ ਨੂੰ ਜਿੱਤਾਉਣ 'ਚ ਅਹਿਮ ਯੋਗਦਾਨ ਦਿੰਦੇ ਹਨ।
ਬਾਲੀਵੁੱਡ ਅਦਾਕਾਰਾ ਨਾਲ ਡਾਂਸ ਕਰਦੇ ਨਜ਼ਰ ਆਏ ਵਾਰਨਰ, ਵੀਡੀਓ ਵਾਇਰਲ
NEXT STORY