ਸਪੋਟਸ ਡੈਸਕ— ਮੁੰਬਈ ਵੱਲੋਂ ਹਾਰਦਿਕ ਪੰਡਯਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 50 ਦੋੜਾਂ ਦੀ ਪਾਰੀ ਖੇਡੀ ਪਰ ਉਨ੍ਹਾਂ ਦੇ ਆਊਟ ਹੁੰਦੇ ਹੀ ਮੁੰਬਈ ਜਿੱਤ ਦੀ ਉਮੀਦ ਵੀ ਖਤਮ ਹੋ ਗਈ। ਮੈਚ 'ਚ ਪੰਡਯਾ ਦੇ ਨਾਲ ਇਕ ਫਨੀ ਮੁਮੈਂਟ ਵੀ ਹੋਇਆ ਜਦੋਂ ਉਹ ਬਿਨ੍ਹਾਂ ਬੈਟ ਦੇ ਦੋੜਾਂ ਬਣਾਉਂਦੇ ਨਜ਼ਰ ਆਏ।
ਮੈਚ ਦੇ ਦੌਰਾਨ ਇਹ ਮੁਮੈਂਟ ਓ19ਵੇਂ ਓਵਰ ਦੀ ਦੂਸਰੀ ਗੇਂਦ 'ਤੇ ਦਿਖਿਆ, ਜਦੋਂ ਮੁੰਬਈ ਦੀ ਟੀਮ ਦਾ ਸਕੋਰ 5ਵਿਕਟ 'ਤੇ 139 ਦੋੜਾਂ ਸੀ। ਮੋ ਸਿਰਾਜ ਦੀ ਇਸ ਆਊਟਸਾਈਡ ਆਫ ਸਟੰਮਪ 'ਤੇ ਪਾਈ ਇਸ ਗੇਂਦ ਨੂੰ ਹਾਰਦਿਕ ਪੰਡਯਾ ਨੇ ਸਕਿਉਡਰਿੰਗ ਕਰਦੇ ਹੋਏ ਸਾਹਮਣੇ ਵੱਲ ਖੇਡਿਆ। ਹਾਰਦਿਕ ਨੇ ਜਿਵੇਂ ਹੀ ਇਹ ਸ਼ਾਟ ਖੇਡਿਆ ਉਨ੍ਹਾਂ ਦਾ ਬੱਲਾ ਉਨ੍ਹਾਂ ਦੇ ਹੱਥੋਂ ਛੁੱਟ ਕੇ ਹਵਾ 'ਚ ਉਛਲ ਗਿਆ ਅਤੇ ਸਟੰਪ ਤੋਂ ਕੁਝ ਦੂਰ ਜਾ ਡਿੱਗਿਆ। ਜਦੋਂ ਤੱਕ ਹਾਰਦਿਕ ਕੁਝ ਸਮਾਂ ਪਾਉਂਦੇ ਉਦੋਂ ਤੱਕ ਗੈਰ ਸਟਰਾਈਕਰ ਅਖੀਰ 'ਤੇ ਖੜੇ ਕੁਣਾਲ ਪੰਡਯਾ ਦੋੜਾਂ ਬਣਾ ਚੁੱਕੇ ਸਨ, ਜਿਸਦੀ ਵਜ੍ਹਾ ਨਾਲ ਹਾਰਦਿਕ ਨੂੰ ਵੀ ਦੋੜ ਲੈਣੀ ਪਈ।
-ਇਸਦੇ ਬਾਅਦ ਕੁਣਾਲ ਪੰਡਯਾ ਨੇ ਡਿੱਗਿਆ ਹੋਇਆ ਬੱਲਾ ਚੁੱਕਿਆ ਅਤੇ ਉਸਨੂੰ ਲੈ ਕੇ ਆਪਣੇ ਭਰਾ ਦੇ ਕੋਲ ਪਹੁੰਚੇ। ਹਾਲਾਂਕਿ ਅੱਗੇ ਦਾ ਮੈਚ ਪੰਡਯਾ ਨੇ ਉਸ ਬੱਲੇ ਨਾਲ ਨਹੀਂ ਖੇਡਿਆ, ਉਨ੍ਹਾਂ ਨੇ ਦੂਜੇ ਬੱਲਾ ਮੰਗਵਾਇਆ ਸੀ।
ਆਈ.ਪੀ.ਐੱਲ2018 'ਚ ਮੰਗਲਵਾਰ ਨੂੰ ਖੇਡੇ ਗਏ ਮੈਚ 'ਚ ਰਾਇਲ ਚੈਲੇਂਜਰਜ਼ ਨੇ ਮੁੰਬਈ ਇੰਡੀਅਨਜ਼ ਨੂੰ 14 ਦੋੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਮੁੰਬਈ ਨੂੰ ਜਿੱਤ ਦੇ ਲਈ 168 ਦੋੜਾਂ ਦਾ ਟਾਰਗੇਟ ਮਿਲਿਆ ਸੀ, ਪਰ ਉਹ ਨਿਧਾਰਿਤ ਓਵਰਾਂ 'ਚ 153 ਦੋੜਾਂ ਹੀ ਬਣਾ ਸਕੇ।
IPL 2018 : ਯੁਵਰਾਜ ਸਿੰਘ ਛੇਤੀ ਹੀ ਚੰਗਾ ਪ੍ਰਦਰਸ਼ਨ ਕਰਨਗੇ : ਬ੍ਰੈਡ ਹਾਜ
NEXT STORY